ਬਹਿਰ: 221 2121 1221 212, ਕਾਫ਼ੀਆ: ਆਦ,
ਰਦੀਫ਼: ਤਾਂ ਮਿਲਦੇ ਰਿਹਾ ਕਰੋ
ਕਹਿ ਕੇ ਗ਼ਜ਼ਲ ਦੇ ਬਾਅਦ ਤਾਂ ਮਿਲਦੇ ਰਿਹਾ ਕਰੋ।
ਲੈਣੀ ਹੋਵੇ ਜੇ ਦਾਦ ਤਾਂ ਮਿਲਦੇ ਰਿਹਾ ਕਰੋ।
ਜਦ ਵਧ ਗਈਆਂ ਨੇ ਦੂਰੀਆਂ, ਭੁੱਲ ਬੈਠੇ ਹੋ ਤੁਸੀਂ।
ਰੱਖਣੀ ਜੇ ਹੋਵੇ ਯਾਦ ਤਾਂ ਮਿਲਦੇ ਰਿਹਾ ਕਰੋ।
ਲੰਘਦੀ ਨਹੀਂ ਏ ਜ਼ਿੰਦਗੀ, ਆਓ ਬਹਾਰ ਬਣ।
ਹੋਵੇਗੀ ਤਦ ਹੀ ਸ਼ਾਦ, ਤਾਂ ਮਿਲਦੇ ਰਿਹਾ ਕਰੋ।
ਮਿਲਦੀ ਨਹੀਂ ਸੀ ਸੋਚ, ਵਧੀ ਰੰਜਿਸ਼ਾਂ ਤਦੇ ।
ਕਰਨਾ ਨਹੀਂ ਫਸਾਦ ਤਾਂ ਮਿਲਦੇ ਰਿਹਾ ਕਰੋ।
ਬਣਦੀ ਤਦੇ ਹੀ ਗੱਲ ਕਰੋ ਜਦ ਗੱਲ ਕਿਸੇ ਦੇ ਨਾਲ।
ਸੁਲਝਾਉਣ ਨੂੰ ਵਿਵਾਦ ਤਾਂ ਮਿਲਦੇ ਰਿਹਾ ਕਰੋ।
ਮਿਲਣ ਲਈ ਅਸੀਂ ਤਾਂ ਕਈ ਵਾਰ ਹੈ ਕਿਹਾ।
ਪੂਰੀ ਕਰੋ ਮੁਰਾਦ ਤਾਂ ਮਿਲਦੇ ਰਿਹਾ ਕਰੋ।
ਆ ਜਾਓ 'ਗੀਤ' ਨੇੜੇ, ਮਿਟਾ ਦੋ ਇਹ ਦੂਰੀਆਂ।
ਕਹਿਣਾ ਨਾ ਕੁਝ ਵੀ ਬਾਅਦ ਤਾਂ ਮਿਲਦੇ ਰਿਹਾ ਕਰੋ।
6.26pm 15 Dec 2024
No comments:
Post a Comment