Followers

Sunday, 22 December 2024

2967 ਪੰਜਾਬੀ ਗ਼ਜ਼ਲ: ਇਹ ਓਧਰੋਂ ਦੀ ਕਿਹੜੀ ਹਵਾ ਆ ਰਹੀ ਹੈ

 Hindi version 2964

English version 2966

ਬਹਰ: 122 122 122 122

ਕਾਫ਼ੀਆ: ਆ

ਰਦੀਫ਼: ਰਹੀ ਹੈ 


ਇਹ ਓਧਰੋਂ ਦੀ ਕਿਹੜੀ ਹਵਾ ਆ ਰਹੀ ਹੈ।

ਹਵਾ ਜਿਹੜੀ ਫੁੱਲਾਂ ਨੂੰ ਮਹਕਾ ਰਹੀ ਹੈ।


ਕੋਈ ਗੱਲ ਤਾਂ ਹੈ ਖਾਸ ਉਸ ਵਿੱਚ ਅਜਿਹੀ।

ਮੇਰੇ ਦਿਲ ਦਾ ਗੁਲਸ਼ਨ ਜੋ ਮਹਕਾ ਰਹੀ ਹੈ।


ਬਹਾਰਾਂ ਦਾ ਰਸਤਾ ਜੋ ਤੱਕਦਾ ਸੀ ਰਹਿੰਦਾ।

ਏ ਲੱਗਦਾ ਘਟਾ ਬਣ ਕੇ ਓਹ ਆ ਰਹੀ ਹੈ।


ਕਲੀ ਦੋ ਸੀ ਫੁੱਲ ਬਣ ਖਿੜੇਗੀ ਚਲੋ ਹੁਣ।

ਇਹ ਮੌਸਮ ਅਜਬ ਪਿਆਰ ਦੇ ਲਾ ਰਹੀ ਹੈ।


ਏ ਸਾਰੇ ਹੀ ਭੌਂਰੇ ਕਰਣਗੇ ਆ ਗੂੰਜਣ ।

ਹਵਾ ਇਹ ਸੁਨੇਹਾ ਹੀ ਪਹੁੰਚਾ ਰਹੀ ਹੈ।


ਇਹ ਦੁਨੀਆ ਜੋ ਚਲਦੀ ਸਦਾ ਪਿਆਰ ਦੇ ਨਾਲ।

ਇਹੀ ਪਿਆਰ ਦੁਨੀਆਂ 'ਤੇ ਵਰਸਾ ਰਹੀ ਹੈ।


ਨਹੀਂ 'ਗੀਤ' ਦੁਨੀਆ ਤਾਂ ਬਿਨ ਪਿਆਰ ਚਲਦੀ।

ਇਹ ਹਰ ਇੱਕ ਨੂੰ ਹੁਣ ਪਿਆਰ ਸਿਖਲਾ ਰਹੀ ਹੈ।

4.06pm 22 Dec 2024

No comments: