Followers

Wednesday, 11 December 2024

2956 ਇਹ ਕਸ਼ਮੀਰ ਦੀਆਂ ਵਾਦੀਆਂ

Hindi version 2794

English version 2955

ਬਹਿੰਦਾ ਪਾਣੀ ਛਲ ਛਲ ਛਲ।

ਸ਼ੋਰ ਪਾਵੇ, ਮਚਾਵੇ ਖਲਬਲ।

ਅਸੀਂ ਪਾਣੀ 'ਚ ਮੌਜਾਂ ਮਾਣੀਏ,

ਚੜ੍ਹ ਕੇ ਨੌਕਾ ਰਾਫਟਿੰਗ ਕਰੀਏ।


ਧੁੱਪ ਭਾਵੇਂ ਖੇੜੀ ਹੋਵੇ ਵੱਧ ਜਿੰਨੀ ।

ਫਿਰ ਵੀ ਠੰਢੀ ਹਵਾ ਹੈ ਚੱਲਦੀ ।

ਇਸ ਬਹਿੰਦੀ ਨਦੀ ਦੇ ਨਾਲ,

ਚਲਦੀ ਸਾਡੀ ਗੱਡੀ ਬੇਮਿਸਾਲ।


ਨਜ਼ਾਰੇ ਵੇਖ ਕੇ ਮਨ ਹੁੰਦਾ ਖੁਸ਼।

ਦਿਲ ਕਰਦਾ ਜਿੱਥੇ, ਜਾਂਦੇ ਰੁਕ।

ਨਜ਼ਾਰੇ ਵੇਖ ਕੇ ਮਿਲਦੀ ਰੌਣਕ।

ਲੱਗਦਾ ਧਰਤੀ ਨੇ ਹਰ ਲਏ ਨੇ ਦੁੱਖ।


ਆਓ ਧਰਤੀ ਨੂੰ ਸੁੱਖੀ ਕਰੀਏ।

ਹਰੀ ਭਰੀ ਰੱਖਣ ਦੀ ਸੌਂਹ ਚੁੱਕੀਏ।

ਲਗਾਈਏ ਰੁੱਖ ਹਰ ਥਾਂ ਤੇ, ਇਥੇ ਉਥੇ।

ਧਰਤੀ ਦੀ ਸੁੰਦਰਤਾ ਘਟਣ ਨਾ ਦੇਈਏ ਕਦੇ।

5.03pm 11 Dec 2024


No comments: