Followers

Sunday, 29 December 2024

2974 Punjabi Ghazal ਮੈਨੂੰ ਆਸ ਹੁੰਦੀ ਹੈ

 Hindi version 2972

English version 2973

ਬਹਰ: 1222 1222 1222 1222 

ਕਾਫ਼ੀਆਂ: ਇਸ

ਰਦੀਫ਼: ਹੁੰਦੀ ਹੈ


ਸਕੂਨ ਲਭਦਾ ਮੈਨੂੰ ਕਿੰਨਾ, ਤੂੰ ਜਦ ਵੀ ਪਾਸ ਹੁੰਦੀ ਹੈ।

ਤੂੰ ਹੁੰਦੀ ਪਾਸ ਤਾਂ ਹਰ ਸ਼ਾਮ ਮੇਰੀ ਖਾਸ ਹੁੰਦੀ, ਹੁੰਦੀ ਹੈ।


ਕਦੇ ਤਨਹਾਈ ਵਿਚ ਬੈਠਾਂ, ਮੈਂ ਜਦ ਹਾਂ ਸੋਚਦਾਂ ਰਹਿੰਦਾ।

ਤੇਰੀ ਹਰ ਯਾਦ ਵਿੱਚ ਮਿੱਲਣ ਦੀ ਮੈਨੂੰ ਆਸ ਹੁੰਦੀ ਹੈ।


ਤੂੰ ਮਿਲ ਕੇ ਜਦ ਚਲੀ ਜਾਂਦੀ, ਏ ਵਾਅਦਾ ਕਰ ਕੇ ਆਵਣ ਦਾ।

ਤੂੰ ਕੀ ਜਾਣੇ, ਮੇਰੀ ਦੁਨੀਆਂ ਤਾਂ ਤਦ ਬਨਵਾਸ ਹੁੰਦੀ ਹੈ।


ਇਸ਼ਕ ਦੀ ਅੱਗ ਵਿੱਚ ਸੜ ਕੇ, ਬਦਨ ਇਹ ਸੁੱਕ ਜਾਂਦਾ ਏ।

ਪਤਾ ਨਹੀਂ ਅੱਗ ਕਦੋਂ ਪਕੜੇ ਇਹ ਸੁੱਕੀ ਘਾਸ ਹੁੰਦੀ ਹੈ।


ਕਿਵੇਂ ਦਸ ਜ਼ਿੰਦਗੀ ਮੈਂ ਏ ਗੁਜ਼ਾਰਾਂ ਬਿਨ ਤੇਰੇ ਯਾਰਾ।

ਤੇਰੇ ਬਿਨ, ਜ਼ਿੰਦਗੀ ਇਕ ਪਲ ਦੀ ਇਕ ਇਕ ਮਾਸ ਹੁੰਦੀ ਹੈ।


ਮਿਲਾਂ ਮੈਂ 'ਗੀਤ' ਕਿੰਨੀ ਵਾਰ, ਮਿਲ ਮਿਲ ਕੇ ਮਿਲਣ ਦੀ ਫੇਰ।

ਅਧੂਰੀ ਫਿਰ ਵੀ ਦਿਲ ਦੇ ਵਿੱਚ, ਤਾਂ ਕੋਈ ਪਿਆਸ ਹੁੰਦੀ ਹੈ।

10.44pm 29 Dec 2024

No comments: