Followers

Monday, 23 December 2024

2968 ਪੰਜਾਬੀ ਗ਼ਜ਼ਲ: ਪਿਆਰ ਦਾ ਮੌਸਮ ਆਇਆ

  English version 2978

Hindi version 2965

ਬਹਰ : 1222 1222 1222 22

ਕਾਫ਼ੀਆ: ਆਰ

ਰਦੀਫ਼: ਦਾ ਮੌਸਮ ਆਇਆ


ਬਰਸ ਬੀਤੇ ਤੇਰੇ ਦੀਦਾਰ ਦਾ ਮੌਸਮ ਆਇਆ।

ਖੁਦਾ ਦੀ ਨੇਮਤਾਂ ਨਾਲ ਪਿਆਰ ਦਾ ਮੌਸਮ ਆਇਆ।


ਭਰੀ ਹਰ ਪਾਸੇ ਸੀ ਇਸ ਜਿੰਦਗੀ ਚ ਸੀ ਤਨਹਾਈ।

ਸੁਣੋ ਫਿਰ ਪਿਆਰ ਦੀ ਤਕਰਾਰ ਦਾ ਮੌਸਮ ਆਇਆ।


ਸਿਗੇ ਸਨ ਫਾਸਲੇ ਜੋ ਦਰਮਿਆਨ ਹੁਣ ਤੱਕ ਸਾਡੇ।

ਚਲੋ ਫਿਰ ਕਰਨ ਅੱਖਾਂ ਚਾਰ ਦਾ ਮੌਸਮ ਆਇਆ।


ਮੁਹੱਬਤ ਸੀ, ਮਗਰ ਤੂੰ ਇਕ ਕਲੀ ਸੀ ਉਸ ਵੇਲੇ। 

ਕਰਨ ਹੁਣ ਲਾਲ ਇਹ ਰੁਖਸਾਰ ਦਾ ਮੌਸਮ ਆਇਆ।


ਤੂੰ ਦੱਸਿਆ ਪਿਆਰ ਦਾ ਜਦ ਹਾਲ ਆਪਣਾ ਸਾਡੇ ਨਾਲ।

ਉਦੋਂ ਹੀ ਪਿਆਰ ਦੇ ਇਜਹਾਰ ਦਾ ਮੌਸਮ ਆਇਆ।


ਤੇਰੇ ਬਿਨ ਸੁੰਨਾ ਸੁੰਨਾ ਸੀ ਜਹਾਂ ਸਾਰਾ ਮੇਰਾ।

ਤੂੰ ਆਈ ਤਾਂ ਭਰੇ ਅਬਸਾਰ (ਰੰਗੀਨੀਆਂ, ਮਸਤੀਆਂ)ਦਾ ਮੌਸਮ ਆਇਆ।


ਕਮੀ ਜੋ 'ਗੀਤ' ਰਹਿੰਦੀ ਸੀ ਚਾਹਤ ਦੇ ਵਿੱਚ।

ਸਨਮ ਹੁਣ ਪਿਆਰ ਦੀ ਭਰਮਾਰ ਦਾ ਮੌਸਮ ਆਇਆ।

12.30pm 23 Dec 2024

No comments: