Followers

Tuesday, 31 December 2024

2976 Punjabi Ghazal ਕਾਗਜ਼ 'ਤੇ

Hindi version 2975

English version 2977

ਬਹਰ 1222 1222 1222 1222

ਕਾਫ਼ੀਆ : ਆਸ

ਰਦੀਫ਼ : ਕਾਗਜ਼ 'ਤੇ


ਜੋ ਦਿਲ ਦਾ ਹਾਲ ਲਿਖਿਆ ਮੈਂ ਸੀ ਆਪਣਾ ਖਾਸ ਕਾਗ਼ਜ਼ 'ਤੇ।

ਖੁੱਲ੍ਹੇ ਹਿਰਦੇ ਦੇ ਜੋ ਸੀ ਬੰਦ ਸਭ ਅਹਿਸਾਸ ਕਾਗ਼ਜ਼ 'ਤੇ।


ਕਦੋਂ ਹੋਵੇਗੀ ਪੂਰੀ ਜੋ ਲਗਾਈ ਆਸ ਤੈਥੋਂ ਹੈ।

ਲਿਖੀ ਹੈ ਅੱਜ ਮੈਂ ਦਿਲ ਦੀ ਮੰਗੀ ਜੋ ਆਸ ਕਾਗ਼ਜ਼ 'ਤੇ।


ਦਬਾ ਰੱਖੇ ਸੀ ਜੋ ਵੀ ਗ਼ਮ ਕਿਸੀ ਕੋਨੇ ਦੇ ਦਿਲ ਵਿਚ ਮੈਂ।

ਲਿਖੇ ਜਦ ਹਰਫ਼ ਹੰਝੂਆਂ ਨਾਲ ਬੁਝੀ ਤਦ ਪਿਆਸ ਕਾਗ਼ਜ਼ ਤੇ।


ਕਦੇ ਲਿਖਿਆ ਸੀ ਜੋ ਤੂੰ ਖ਼ਤ ਬੜੇ ਹੀ ਪਿਆਰ ਦੇ ਜਦ ਨਾਲ ।

ਉਹ ਪੜ੍ਹਦੇ ਹੋਇਆ ਤੇਰੇ ਹੋਣ ਦਾ ਅਹਿਸਾਸ ਕਾਗ਼ਜ਼ 'ਤੇ।


ਵਚਨ ਕਿਉਂ ਤੋੜਦਾ ਹੈ ਤੂੰ, ਮਿਲਣ ਦਾ ਵਾਦਾ ਕਰਕੇ ਦੱਸ ।

ਤੂੰ ਲਿਖ ਕੇ ਦੇ, ਤਦੇ ਹੋਵੇ ਜ਼ਰਾ ਵਿਸ਼ਵਾਸ ਕਾਗ਼ਜ਼ ਤੇ।


ਚਲੇ ਜਾਓ ਗੇ ਦਿਲ ਨੂੰ ਤੋੜ ਕੇ ਤੇ ਛੋੜ ਕੇ ਮੈਨੂੰ।

ਗ਼ਜ਼ਲ ਲਿਖ ਕੇ ਬਿਤਾਏ 'ਗੀਤ' ਫਿਰ ਬਨਵਾਸ ਕਾਗ਼ਜ਼ 'ਤੇ।

4.33pm 31 Dec 2024

2976



No comments: