Followers

Tuesday, 17 December 2024

2962 ਪੰਜਾਬੀ ਗ਼ਜ਼ਲ : ਮੁਲਾਕਾਤ ਪੁਰਾਣੀ ਸੀ ਉਹ Punjabi Ghazal

 English version 2903

Hindi version 2828


2122 1122 1122 22

Qafia Aat

Radeef Purani si oh

ਕਾਫ਼ੀਆਂ : ਆਤ, 

ਰਦੀਫ਼ : ਪੁਰਾਣੀ ਸੀ ਉਹ

ਯਾਦ ਜਦ ਆਈ ਮੁਲਾਕਾਤ ਪੁਰਾਣੀ ਸੀ ਉਹ।

ਗੱਲ ਉਦੋਂ ਦੀ ਹੈ ਜਦੋਂ ਰਾਤ ਪੁਰਾਣੀ ਸੀ ਉਹ।


ਜਿਸਨੇ ਕੀਤਾ ਸੀ ਜੁਦਾ , ਜਿਸ ਨੇ ਮਿਲਾਇਆ ਸਾਨੂੰ ।

ਅੱਜ ਦੀ ਉਹ ਗੱਲ ਨਹੀਂ ਸੀ ਬਾਤ ਪੁਰਾਣੀ ਸੀ ਉਹ।


ਭੁੱਲ ਗਏ ਹੋ ਤੁਸੀਂ ਕੀਤਾ ਸੀ ਕੋਈ ਵਾਅਦਾ ਵੀ।

ਦੇਣੀ ਮੈਨੂੰ ਜੋ ਸੀ ਸੌਗਾਤ ਪੁਰਾਣੀ ਸੀ ਉਹ।


ਸਾਮ੍ਹਣੇ ਆਇਆ ਨਤੀਜਾ ਜੋ ਸੀ ਰਿਸ਼ਤਾ ਸਾਡਾ।

ਜਦ ਮਿਲੇ ਦੋਵੇਂ ਸ਼ੁਰੂਆਤ ਪੁਰਾਣੀ ਸੀ ਉਹ।


ਅੱਜ ਮਿਲੀ ਚਾਹੇ ਹੈ ਜਿੱਤ ਪਰ, ਰਚੀ ਜੋ ਇਸਦੀ‌ ਸੀ।

"ਗੀਤ" ਉਸ ਚਾਲ ਦੀ ਸ਼ਹ-ਮਾਤ ਪੁਰਾਣੀ ਸੀ ਉਹ।

5.38pm 17 Dec 2024

No comments: