Followers

Wednesday, 4 December 2024

2950 ਗ਼ਜ਼ਲ ਸਮਝਦਾਰ ਹੋ ਗਿਆ

ਬਹਰ: 221 2121 1221 212

ਕਾਫੀਆ: ਆਰ

ਰਦੀਫ਼: ਹੋ ਗਿਆ


ਉਹਨਾਂ ਦੇ ਨਾਲ ਅੱਖ ਮਿਲੀ ਪਿਆਰ ਹੋ ਗਿਆ।

ਹਾਂ ਖੁਸ਼ਨਸੀਬ ਉਹਨਾਂ ਦਾ ਦੀਦਾਰ ਹੋ ਗਿਆ।


 ਖੁਦ ਨੂੰ ਸਮਝਦਾ ਸੀ ਮੈਂ ਬੜਾ ਸਭ ਦੇ ਸਾਹਮਣੇ।

ਉਹ ਆਏ ਸਾਹਮਣੇ ਤਾਂ ਮੈਂ ਬੇਕਾਰ ਹੋ ਗਿਆ।


ਕਾਫ਼ੀ ਓ ਦੇਰ ਮੈਨੂੰ ਖੜੇ ਤੱਕਦੇ ਸੀ ਰਹੇ।

ਮੈਨੂੰ ਸੀ ਲੱਗਿਆ ਜਿਵੇਂ ਇਨਕਾਰ ਹੋ ਗਿਆ।


ਉਹ ਆਏ ਮੇਰੇ ਸਾਹਮਣੇ ਜੱਦ ਇੱਕ ਅਦਾ ਦੇ ਨਾਲ।

ਮੈਨੂੰ ਸੀ ਲੱਗਿਆ ਬੇੜਾ ਮੇਰਾ ਪਾਰ ਹੋ ਗਿਆ।


ਦਿਲ ਹੋ ਗਿਆ ਦਿਮਾਗ ਤੇ ਹਾਵੀ ਸੀ ਜਦ ਮੇਰੇ ।

ਮਿਲ ਕੇ ਇਹ ਉਹਨਾਂ ਨੂੰ ਤਾਂ ਸਮਝਦਾਰ ਹੋ ਗਿਆ।


ਦਿਨ ਬੀਤਦੇ ਸੀ ਪਿਆਰ 'ਚ ਤਾਂ‌ 'ਗੀਤ' ਇਸ ਤਰ੍ਹਾਂ।

ਕਦ ਜਾਣੇ ਸੋਮਵਾਰ ਤੋਂ ਇਤਵਾਰ ਹੋ ਗਿਆ।

6.11pm 4 Dec 2024

No comments: