Followers

Monday, 9 December 2024

2954 Punjabi Ghazal ਨੂੰ ਗ਼ਜ਼ਲ: ਗੁਲਾਬ ਦੇ ਜਾਂਦੇ

 Hindi version 2797

English version 2953

ਬਹਰ: 2122 1212 22

ਕਾਫਿ਼ਆ ਆਬ

ਰਦੀਫ: ਦੇ ਜਾਂਦੇ


ਮੈਨੂੰ ਇਕ ਜੋ ਗੁਲਾਬ ਦੇ ਜਾਂਦੇ।

ਕੋਈ ਅੱਖਾਂ ਨੂੰ ਖ਼ਵਾਬ ਦੇ ਜਾਂਦੇ।


ਪਿਆਰ ਕੀਤਾ ਜੋ ਸੀ ਤੁਸੀਂ ਮੈਨੂੰ,

ਥੋੜ੍ਹਾ ਉਸ ਦਾ ਹਿਸਾਬ ਦੇ ਜਾਂਦੇ।


ਪਿਆਰ ਕਰਦਾ ਰਿਹਾ ਬਯਾਂ ਮੈਂ ਹੀ,

ਕਾਸ਼ ਓਹ ਵੀ ਜਵਾਬ ਦੇ ਜਾਂਦੇ।


ਪਿਆਰ ਦਾ ਤੋਹਫਾ ਕੋਈ ਵੀ ਮੈਨੂੰ,

ਇਕ ਦਫਾ਼ ਤਾਂ ਜਨਾਬ ਦੇ ਜਾਂਦੇ।


ਖੂਬਸੂਰਤ ਏ ਜ਼ਿੰਦਗੀ ਹੁੰਦੀ,

ਪਿਆਰ ਦਾ ਇਕ ਖ਼ਿਤਾਬ ਦੇ ਜਾਂਦੇ।


ਵੱਧ ਰਹੀ ਹੈ ਜੋ ਦਿਨ-ਬ-ਦਿਨ ਦਿਲ 'ਵਿੱਚ,

ਅੱਗ ਨੂੰ ਮੇਰੀ ਆਬ (ਪਾਣੀ) ਦੇ ਜਾਂਦੇ।


"ਗੀਤ" ਨੂੰ ਪਿਆਰ ਦਾ ਨਸ਼ਾ ਹੁੰਦਾ।

ਜਾਮ ਇਕ ਜੇ ਸ਼ਰਾਬ ਦੇ ਜਾਂਦੇ।


4.51pm 9 Dec 2024


 





No comments: