Followers

Thursday, 26 December 2024

2971 ਪੰਜਾਬੀ ਗ਼ਜ਼ਲ : ਕਿਉਂ ਬੁਰਾ ਲੱਗਦਾ

English version 2970

Hindi version 2969

 ਬਹਰ: 1222 122 2 1222 1222

ਕਾਫ਼ੀਆ: ਆ

ਰਦੀਫ਼: ਮੇਰਾ ਤੈਨੂੰ ਕਿਉਂ ਬੁਰਾ ਲੱਗਦਾ।


ਕਿਸੇ ਨਾਲ ਗੱਲ ਵੀ ਕਰਨਾ ਮੇਰਾ ਤੈਨੂੰ ਕਿਉਂ ਬੁਰਾ ਲੱਗਦਾ।

ਕਿਸੇ ਨਾਲ ਦਿਲ ਲਗਾਉਣਾ ਮੇਰਾ ਤੈਨੂੰ ਕਿਉਂ ਬੁਰਾ ਲੱਗਦਾ।


ਬਹੁਤ ਮੌਕੇ ਦਿੱਤੇ ਤੈਨੂੰ ਮੇਰੇ ਨਾਲ ਗੱਲ ਕਰਨ ਦੇ ਲਈ।

ਕਿਸੇ 'ਤੇ ਹੁਣ ਸੀ ਮਰਨਾ ਮੇਰਾ ਤੈਨੂੰ ਕਿਉਂ ਬੁਰਾ ਲੱਗਦਾ।


ਸਮਝ ਜਾਂਦੇ ਜੇ ਦਿਲ ਦੀ ਗੱਲ ਕਿਸੇ ਦੇ ਬਿਨ ਕਹੇ ਹੀ ਜੋ ।

ਤਾਂ ਫਿਰ ਇਹ ਦੂਰ ਜਾਣਾ ਮੇਰਾ ਤੈਨੂੰ ਕਿਉਂ ਬੁਰਾ ਲੱਗਦਾ।


ਹਮੇਸ਼ਾਂ ਕੀਤੀ ਕੋਸ਼ਿਸ਼ ਆਪਣੀ ਤੂੰ ਜ਼ਿਦ ਮਨਾਉਣ ਦੀ।

ਕਿਸੇ ਨੂੰ ਹੁਣ ਮਨਾਉਣਾ ਮੇਰਾ ਤੈਨੂੰ ਕਿਉਂ ਬੁਰਾ ਲੱਗਦਾ।


ਕਦੇ ਜੋ ਸੋਚਿਆ ਸੀ ਪਾ ਲਈ ਮੰਜ਼ਿਲ ਜਦੋਂ ਮੈਂ ਸੀ।

ਉਸੇ ਮੰਜ਼ਿਲ ਨੂੰ ਛੂਹਣਾ ਮੇਰਾ ਤੈਨੂੰ ਕਿਉਂ ਬੁਰਾ ਲੱਗਦਾ।


ਤੂੰ ਕਰਦਾ ਸੋਚਦਾ ਜੋ ਆਪਣੇ ਹੀ ਵਾਸਤੇ ਹੈ ਬਸ ।

ਕਰਾਂ ਜਦ ਮੈਂ ਤਾਂ ਕਰਨਾ ਮੇਰਾ ਤੈਨੂੰ ਕਿਉਂ ਬੁਰਾ ਲੱਗਦਾ।


ਦੁੱਖਾਂ ਵਿਚ ਤੂੰ ਕਦੇ ਵੀ ਸਾਥ ਮੇਰਾ ਨਾਂ ਨਿਭਾਇਆ ਸੀ।

ਖੁਸ਼ੀ ਦੇ 'ਗੀਤ' ਗਾਉਣਾ ਮੇਰਾ ਤੈਨੂੰ ਕਿਉਂ ਬੁਰਾ ਲੱਗਦਾ।

8.36pm 26 Dec 2024

No comments: