Followers

Saturday, 7 December 2024

2952 Punjabi Ghazal ਮਿਲਣਾ ਹੀ ਸੀ ਸਾਨੂੰ

Hindi version 2825

English version 2920

ਉਸ ਰਾਤ ਨਜ਼ਰ ਉਸਨੇ ਚੁਰਾਈ ਤਾਂ ਨਹੀਂ ਸੀ।

ਫਿਰ ਗੱਲ ਵੀ ਕੋਈ ਉਸਨੇ ਬਣਾਈ ਤਾਂ ਨਹੀਂ ਸੀ।


ਮੈਂ ਉਸ ਤੋਂ ਨਜਰ ਆਪਣੀ ਦੱਸ ਕਿੱਦਾਂ ਹਟਾਉਂਦਾ।

ਉਸਨੇ ਜੋ ਨਜ਼ਰ ਮੈਤੋਂ ਹਟਾਈ ਤਾਂ ਨਹੀਂ ਸੀ।


ਮਿਲਣਾ ਹੀ ਸੀ ਸਾਨੂੰ ਤਾਂ ਕਿਸੇ ਰਾਹ 'ਤੇ ਮਿਲਦੇ।

ਸੀ ਸਾਥ ਉਮਰ ਭਰ ਦਾ, ਜੁਦਾਈ ਤਾਂ ਨਹੀਂ ਸੀ।


ਜਾਂਦੇ ਹੋ ਤਾਂ ਜਾਓ, ਨਾਂ ਬੁਲਾਵਾਂਗੇ ਤੁਹਾਨੂੰ।

ਇਹ ਜਿੰਦ ਤੇਰੇ ਨਾਮ ਲਿਖਾਈ ਤਾਂ ਨਹੀਂ ਸੀ।


ਸੀ ਸਾਥ ਜੋ ਜਨਮਾਂ ਦਾ, ਜੁਦਾ ਹੁੰਦੇ ਭਲਾ ਕਿੰਝ।

ਕੀਮਮ੍ਹਆਖਰੀ ਤੈਨੂੰ ਉਹ ਵਿਦਾਈ ਤਾਂ ਨਹੀਂ ਸੀ।


ਮਦਹੋਸ਼ ਭਲਾ ਹੁੰਦੇ ਕਿਵੇਂ, ਮੈਨੂੰ ਤੁਸੀਂ ਜੋ।

 ਅੱਖਾਂ ਦੇ ਤੁਸੀਂ ਨਾਲ ਪਿਲਾਈ ਤਾਂ ਨਹੀਂ ਸੀ।

 

ਹੁਣ "ਗੀਤ" ਗੁਜ਼ਾਰੇਗੀ ਕਿਵੇਂ ਤੇਰੇ ਬਿਨਾ ਦੱਸ।

ਤੂੰ ਵੀ ਤਾਂ ਕੋਈ ਰਾਹ ਦਿਖਾਈ ਤਾਂ ਨਹੀਂ ਸੀ।

2.45pm 6 Dec 2024


ਧੁਨ ਯੇ ਜ਼ੁਲਫ ਅਗਰ ਖੁੱਲ ਕੇ ਬਿਖਰ ਜਾਏ ਤੋ ਅੱਛਾ

No comments: