English version 2907
Hindi version 2833
ਬਹਰ: 2122 2122 2122 212
ਕਾਫੀਆ: ਅਨ
ਰਦੀਫ: ਦਾ ਸਲੀਕਾ ਸਿੱਖ ਲਓ
ਤੁਸੀਂ ਪਹਿਲਾਂ ਗੱਲ ਤਾਂ ਬੋਲਣ ਦਾ ਸਲੀਕਾ ਸਿੱਖ ਲਓ।
ਦਿਲ 'ਚ ਮੇਰੇ ਨੂੰ ਵੀ ਉਤਰਣ ਦਾ ਸਲੀਕਾ ਸਿੱਖ ਲਓ।
ਸਬ ਡਰਾਉਂਦੇ ਹੀ ਰਹਿਣਗੇ, ਚਾਹੋ ਜੋ ਓਹੀ ਕਰੋ।
ਡਰ ਤੋਂ ਬਾਹਰ ਨਿਕਲਣ ਦਾ ਸਲੀਕਾ ਸਿੱਖ ਲਓ।
ਇਸ ਦੱਬੀ ਮੁਸਕਾਨ ਨੂੰ ਬਾਹਰ ਤਾਂ ਆਉਣ ਦਿਓ ਜ਼ਰਾ।
ਖਿੜ ਕੇ ਖੁੱਲ੍ਹੇ ਦਿਲ ਤੋਂ ਹੱਸਣ ਦਾ ਸਲੀਕਾ ਸਿੱਖ ਲਓ।
ਇੱਕ ਹੀ ਤਰਾਂ ਤਾ ਨਹੀਂ ਚਲਦੀ ਸਦਾ ਇਹ ਜ਼ਿੰਦਗੀ।
ਰਾਹ ਮੁੜਦੀ ਹੋਵੇ, ਮੋੜਣ ਦਾ ਸਲੀਕਾ ਸਿੱਖ ਲਓ।
ਜ਼ਿੰਦਗੀ ਦੀ ਰਾਹ ਤੇ ਜਦ ਮੋੜ ਆਵਣ ਸਾਹਮਣੇ।
ਮੁਸ਼ਕਲਾਂ ਵਿਚੋਂ ਦੀ ਗੁਜ਼ਰਨ ਦਾ ਸਲੀਕਾ ਸਿੱਖ ਲਓ।
ਜ਼ਿੰਦਗੀ ਤਾਂ ਇਹ ਸਦਾ ਇਕ ਵਰਗੀ ਤਾਂ ਚਲਦੀ ਨਹੀਂ।
ਪਰ ਖਿੱਲਰ ਕੇ ਫੇਰ ਸੰਵਰਨ ਦਾ ਸਲੀਕਾ ਸਿੱਖ ਲਓ।
ਗ਼ਮ ਨਾ ਕਰ ਤੂੰ ਰਾਹ ਚੱਲ, ਤੁਰ ਆਉਣ ਜੋ ਵੀ ਮੁਸ਼ਕਲਾਂ।
ਜੋ ਵੀ ਹਾਲਤ ਹੋਵੇ ਉਭਰਨ ਦਾ ਸਲੀਕਾ ਸਿੱਖ ਲਓ।
ਹਰਕਤਾਂ ਕੀਤੀਆਂ ਹੁਣ ਤਾਂ ਆਪ ਨੂੰ ਸਮਝੋ ਤੁਸੀਂ।
"ਗੀਤ" ਹੁਣ ਤਾਂ ਆਪ ਸੁਧਰਨ ਦਾ ਸਲੀਕਾ
ਸਿੱਖ ਲਓ।
11.01pm 18 Dec 2024
No comments:
Post a Comment