Followers

Saturday, 1 February 2025

3008 ਗਜ਼ਲ ਏ ਤੇਰੇ ਸ਼ਹਿਰ ਦੇ ਲੋਕ Punjabi Ghazal



 

Behar ਬਹਰ : 2122 1122 1122 112

Qafia ਕਾਫ਼ੀਆ: ਆਉਂਦੇ

Radif ਰਦੀਫ਼: ਏ ਤੇਰੇ ਸ਼ਹਿਰ ਦੇ ਲੋਕ


ਕਾਸ਼ ਮੰਨ ਸਾਰੇ ਜੋ ਜਾਂਦੇ, ਏ ਤੇਰੇ ਸ਼ਹਿਰ ਦੇ ਲੋਕ।

ਇੰਜ ਸਾਨੂੰ ਨਾ ਸਤਾਉਂਦੇ, ਏ ਤੇਰੇ ਸ਼ਹਿਰ ਦੇ ਲੋਕ।


ਇਸ਼ਕ ਦੀ ਰਾਹਵਾਂ ਚ, ਜੇ ਤੂੰ ਹੁੰਦੀ ਨਾਲ ਮੇਰੇ।

ਗੱਲਾਂ ਫਿਰ ਇੰਜ ਨਾ ਬਣਾਉਂਦੇ, ਏ ਤੇਰੇ ਸ਼ਹਿਰ ਦੇ ਲੋਕ।


ਜੇ ਯਕੀਨ ਆਉਂਦਾ ਉਨ੍ਹਾਂ ਨੂੰ, ਤੇਰੀ ਗੱਲਾਂ 'ਚ ਕਦੇ।

ਸਾਥ ਆਪਣਾ ਵੀ ਨਿਭਾਉਂਦੇ, ਏ ਤੇਰੇ ਸ਼ਹਿਰ ਦੇ ਲੋਕ।


ਜੇ ਸਮਝ ਜਾਂਦੇ ਤੁਸੀਂ ਪਿਆਰ ਦੀ ਗਹਿਰਾਈ ਨੁੰ ਤਾਂ।

ਜਾਨ ਸਾਤੇ ਵੀ ਲੁਟਾਉਂਦੇ, ਏ ਤੇਰੇ ਸ਼ਹਿਰ ਦੇ ਲੋਕ।

 

ਨਾਲ ਚਲਦੀ ਜੇ ਸਦਾ ਰਾਹੇ ਕਦਮ ਬਣ ਕੇ ਮੇਰੀ।

ਤੀਰ ਫਿਰ ਤਾਂ ਨਾ ਚਲਾਉਂਦੇ, ਏ ਤੇਰੇ ਸ਼ਹਿਰ ਦੇ ਲੋਕ।


ਪਿਆਰ ਅੱਖਾਂ ਚ ਤੇਰੀ ਦਿਸਦਾ ਜੇ ਦੁਨੀਆ ਨੂੰ ਕਦੇ।

ਰਾਹ ਤੋਂ ਫਿਰ ਨਾ ਹਟਾਉਂਦੇ, ਏ ਤੇਰੇ ਸ਼ਹਿਰ ਦੇ ਲੋਕ।

 

‘ਗੀਤ’ ਨੂੰ ਮਿਲਦਾ ਜਦੋਂ ਸਾਥ ਜਮਾਨੇ ਚ ਤੇਰਾ।

ਚਾਹੇ ਫਿਰ ਦਿਲ ਵੀ ਦੁਖਾਉਂਦੇ, ਏ ਤੇਰੇ ਸ਼ਹਿਰ ਦੇ ਲੋਕ।

9.36pm 31 Jan 2025

 *इस भरी दुनियां में कोई भी हमारा न हुआ |

         *कोई हमदम न रहा कोई सहारा न रहा |

         *हमसे आया न गया तुमसे बुलाया न गया |

No comments: