2122 2122 2122 22
ਕਾਫ਼ੀਆ ਆਓ
ਰਦੀਫ਼ ਜੀ ਸਾਡਾ ਕੀ ਹੈ
ਦੂਰ ਛੱਡ ਕੇ ਦੇ ਤੁਸੀਂ ਜਾਓ, ਜੀ ਸਾਡਾ ਕੀ ਹੈ।
ਮੁੜ ਕਦੇ ਵਾਪਸ ਜੇ ਨਾ ਆਓ ਜੀ ਸਾਡਾ ਕੀ ਹੈ।
ਨਾਲ ਗੈਰਾਂ ਦੇ ਕਰੋ ਗੱਲਾਂ ਤੁਸੀਂ ਹੱਸ ਹੱਸ ਕੇ।
ਸਾਨੂੰ ਗੱਲਾਂ ਵਿੱਚ ਹੀ ਉਲਝਾਓ ਜੀ ਸਾਡਾ ਕੀ ਹੈ।
ਸਾਥ ਦਿੰਦੇ ਹੋ ਤੁਸੀਂ ਗੈਰਾਂ ਦਾ ਗਲ ਮਿਲ ਮਿਲ ਕੇ
ਗਮ ਪਿਆਲਾ ਸਾਨੂੰ ਪਿਲਵਾਓ ਜੀ ਸਾਡਾ ਕੀ ਹੈ।
ਮੰਨਿਆ ਇਹ ਇਕ ਅਸੀਂ ਹੋ ਹੀ ਨਹੀਂ ਪਾਏ ਤਾਂ
ਹੈ ਇਜਾਜ਼ਤ ਹੁਣ ਸਿਤਮ ਢਾਓ ਜੀ ਸਾਡਾ ਕੀ ਹੈ।
ਜੀ ਲਵਾਂਗੇ ਤੁਰ ਅਸੀਂ ਰਾਹਾਂ ਦੇ ਵਿੱਚ, ਬਿਨ ਤੇਰੇ,
ਸਾਨੂੰ ਛੱਡੋ ਖੁਦ ਨੂੰ ਸਮਝਾਓ, ਜੀ ਸਾਡਾ ਕੀ ਹੈ।
ਸਹ ਲਵਾਂਗੇ ਜੇ ਲਿਖੇ ਕਿੱਸਮਤ ਦੇ ਵਿਚ ਕੰਢੇ ਵੀ,
ਜਾ ਕੇ ਗੁਲਸ਼ਨ ਉਸਦਾ ਮਹਿਕਾਓ ਜੀ ਸਾਡਾ ਕੀ ਹੈ।
ਮਾਰ ਉਡਾਰੀ ਜਿੱਥੇ ਉਡਣਾ ਚਾਹੂੰਦਾ ਤੂੰ ਚਾਹੇ ।
'ਗੀਤ' ਕਿਸਮਤ ਆਪਣੀ ਚਮਕਾਓ, ਜੀ ਸਾਡਾ ਕੀ ਹੈ।
8.00pm 13 Feb 2025
पाँव छू लेने दो फूलों को इनायत होगी
No comments:
Post a Comment