1222 1222 1222 1222
ਕਾਫਿਆ ਓ
ਰਦੀਫ਼ ਚਾਹੁੰਦਾ ਏ ਕੀ?
ਹੈ ਕੀਤਾ ਸਭ ਜੋ ਚਾਹਿਆ ਓ ਪਤਾ ਨੀ ਚਾਹੁੰਦਾ ਏ ਕੀ?
ਮੈਂ ਏ ਹੀ ਸੋਚਦਾ ਮੈਨੂੰ ਹੈ ਓ ਵੀ ਚਾਹੁੰਦਾ ਏ ਕੀ?
ਨ ਪਲ ਭਰ ਨੀਂਦ ਆਉਂਦੀ ਹੈ, ਤੇਰੇ ਬਿਨ ਜਾਨ ਓ ਮੇਰੀ।
ਕੋਈ ਪੁੱਛੇ ਤਾਂ ਕਿਦਾਂ ਲੱਗੇ ਹੈ ਕੀ ਚਾਹੁੰਦਾ ਏ ਕੀ?
ਮੈਂ ਰੱਖ ਦਿੱਤਾ ਏ ਦਿਲ ਖੋਲ੍ਹ ਕੇ ਅੱਜ ਸਾਹਮਣੇ ਉਸਦੇ।
ਓ ਦੱਸੇ ਖੋਲ੍ਹ ਕੇ ਦਿਲ ਮੈਨੂੰ,ਉਹ ਵੀ ਚਾਹੁੰਦਾ ਏ ਕੀ?
ਹਸੀਂ ਮਹਫ਼ਿਲ,ਸਜੀ ਏ ਅੱਜ, ਪਿਆਲੇ ਉੱਠ ਰਹੇ ਹਰਸੂ।
ਮਿਲੇ ਮਦਹੋਸ਼ੀ ਅੱਖਾਂ ਦੇ ਹੀ ਰਾਹੀ ਚਾਹੁੰਦਾ ਏ ਕੀ?
ਘਟਾਵਾਂ ਛਾਈਆਂ, ਅਸਮਾਨ ਨੇ ਅੱਜ, ਰੰਗ ਨੇ ਬਦਲੇ।
ਰੁਕੇ ਬੱਦਲ ਵਰਾਏ ਖੁੱਲ ਕੇ ਪਾਣੀ, ਚਾਹੁੰਦਾ ਏ ਕੀ?
ਹੈ ਵੇਖੇ 'ਗੀਤ' ਪੂਰੀ ਹੋਵੇਗੀ ਕਦ ਪਿਆਰ ਦੀ ਏ ਰਾਹ।
ਦਵੇਂਗਾ ਹੱਥ ਤਰਸਦੀ ਯਾ ਰਵਾਂਗੀ, ਚਾਹੁੰਦਾ ਏ ਕੀ?
12.25pm 21 Feb 2025
No comments:
Post a Comment