Followers

Tuesday, 4 February 2025

3011 Punjabi Ghazal ਜ਼ਰਾ ਜ਼ਰਾ


 

 221 2121 1221 212, 

ਕਾਫ਼ੀਆ ਆ

ਰਦੀਫ਼ ਜ਼ਰਾ ਜ਼ਰਾ 


ਜਦ ਤੋਂ ਮਿਲੀ ਨਜ਼ਰ ਤੈਨੂੰ ਸੋਚਿਆ ਜ਼ਰਾ ਜ਼ਰਾ।

ਪਛਤਾ ਰਿਹਾ ਹਾਂ ਕਿਉਂ ਤੈਨੂੰ ਵੇਖਿਆ ਜ਼ਰਾ ਜ਼ਰਾ। 


ਇਕ ਵਾਰ ਤੈਨੂੰ ਵੇਖ ਮੇਰਾ ਚੈਨ ਖੋ ਗਿਆ।

ਮਿਲਿਆ ਸੀ ਚੈਨ ਗੱਲ੍ਹ ਜਦੋਂ ਲਾਇਆ ਜ਼ਰਾ ਜ਼ਰਾ।


ਮਦਹੋਸ਼ ਹੋ ਗਿਆ ਜਦੋਂ ਮਿਲਿਆ ਤੂੰ ਮੈਨੂੰ ਨਾ।

 ਕੀਤੀ ਸੀ ਹਾਂ ਤਾਂ ਹੋਸ਼ ਸੀ ਆਇਆ ਜ਼ਰਾ ਜ਼ਰਾ।


ਇਕ ਵਾਰ ਸੋਚ ਜਦ ਲਿਆ ਪਾਵਾਂਗਾ ਤੈਨੂੰ ਮੈਂ।

ਕੋਸ਼ਿਸ ਹਜ਼ਾਰ ਕੀਤੀ ਤੇ ਪਾਇਆ ਜ਼ਰਾ ਜ਼ਰਾ।


ਤੂੰ ਮਿਲ ਗਈ ਸੀ ਮੈਨੂੰ, ਮੈਂ ਖੁਸ਼ ਹੋ ਗਿਆ ਬੜਾ।

ਚਾਹੇ ਸੀ ਪਿਆਰ ਤੂੰ ਤਾਂ, ਨਿਭਾਇਆ ਜ਼ਰਾ ਜ਼ਰਾ।


ਮੈਂ ਖੁਸ਼ਨਸੀਬ ਹਾਂ, ਤੇਰਾ ਮਿਲਿਆ ਸੀ ਪਿਆਰ ਜੋ ।

ਪਾਇਆ ਸੀ ‘ਗੀਤ’ ਚਾਹੇ ਜਤਾਇਆ ਜਰਾ ਜ਼ਰਾ।

11.27am 4 Feb 2025

मिलती है जिंदगी   में मोहब्बत कभी-कभी

No comments: