1222 1222 1222 1222
ਕਾਫਿਆ ਆ
ਰਦੀਫ਼ ਕੋਈ ਮੈਨੂੰ
ਮੈਂ ਚਾਹਾਂ ਆਪਣੇ ਦਿਲ ਦਾ ਹਾਲ ਵੀ ਦਸਦਾ ਕੋਈ ਮੈਨੂੰ।
ਮੇਰਾ ਵੀ ਹਾਲ ਪੁੱਛੇ ਫਿਰ ਬਹਾਨਾ ਲਾ ਕੋਈ ਮੈਨੂੰ।
ਕਿਤੇ ਚਲਦਾ ਰਹੇ ਫਿਰ ਸਿਲਸਿਲਾ, ਉਹਨੂੰ ਮਨਾਉਣ ਦਾ।
ਮੈਂ ਚਾਹਾਂ ਝੂਠ ਹੀ, ਰੁੱਸ ਕੇ ਦਿਖਾਵੇ ਆ ਕੋਈ ਮੈਨੂੰ।
ਕੀ ਦੱਸਾਂ ਕੱਲੋ ਰਹਿਣਾ ਵੀ ਸਤਾਉਂਦਾ ਹੁਣ ਬੜਾ ਮੈਨੂੰ,
ਮੈਂ ਚਾਵਾਂ ਰੋਜ਼ ਆ ਕੇ ਹੀ ਰਹੇ ਮਿਲਦਾ ਕੋਈ ਮੈਨੂੰ।
ਤੇਰੀ ਅੱਖਾਂ ਚਲਾਏ ਤੀਰ ਦੱਸਾਂ ਹਾਲ ਕੀ ਦਿਲ ਦਾ।
ਹੋਇਆ ਕੀ ਠੀਕ ਪੁੱਛੇ ਆ ਜਖ਼ਮ ਰਿਸਦਾ ਕੋਈ ਮੈਨੂੰ।
ਹੈ ਕੀਤਾ ਇੰਤਜ਼ਾਰ ਉਸਦਾ ਖ਼ਬਰ ਸਾਲਾਂ ਨਹੀਂ ਪਾਈ।
ਕਰੋ ਹੁਣ ਬਸ ਬਹੁਤ ਹੋਇਆ ਇਹੀ ਕਹਿੰਦਾ ਕੋਈ ਮੈਨੂੰ।
ਜੋ ਖ਼ਾਹਿਸ਼ 'ਗੀਤ' ਨੇ ਪਾਲੀ, ਕਦੇ ਹੋਵੇਗੇ ਓ ਪੂਰੀ।
ਨਹੀਂ ਹੁਣ ਆਸ, ਕਰ ਤੂੰ ਬਸ ਕਹੇ ਇਹ ਆ ਕੋਈ ਮੈਨੂੰ।
8.17pm 7 Feb 2025
No comments:
Post a Comment