Followers

Monday, 10 February 2025

3017 Punjabi Ghazal ਖ਼ਵਾਬਾਂ ਚ' ਦੋਵੇਂ ਮਿਲਦੇ ਫਿਰ


 2122 1212 22

ਕਾਫ਼ੀਆ ਏ

ਰਦੀਫ਼ ਫਿਰ 

ਕਾਸ਼ ਦਿਲ ਦਾ ਉਹ ਹਾਲ ਕਹਿੰਦੇ ਫਿਰ।

ਨਾਲ ਮਿਲਕੇ ਕਦਮ ਵਧਾਉਂਦੇ ਫਿਰ।


ਨਾਲ ਚੱਲਦੇ ਨਦੀ ਦੇ ਧਾਰਾਂ ਵਾਂਗ।

ਨਾਲ ਹੀ ਡੁੱਬਦੇ ਨਾਲ ਵੱਗਦੇ ਫਿਰ।


ਯਾਦ ਆਉਂਦੀ ਜੋ ਦੂਰੀ ਵਧ ਜਾਂਦੀ।

ਆ ਕੇ ਖ਼ਵਾਬਾਂ ਚ' ਦੋਵੇਂ ਮਿਲਦੇ ਫਿਰ।


ਨਾਲ ਚੱਲਣ ਦਾ ਕਰ ਲਿਆ ਵਾਅਦਾ।

ਤੂੰ ਜੋ ਆਖੇ, ਅਸੀਂ ਓ ਕਰਦੇ ਫਿਰ।


ਖੋਲ ਦਿੰਦੇ ਜੋ ਦਿਲ ਦਾ ਦਰਵਾਜ਼ਾ।

ਤੇਰੇ ਦਿਲ ਵਿੱਚ ਹੀ ਆ ਕੇ ਰਹਿੰਦੇ ਫਿਰ।


ਦੋਵਾਂ ਦੇ ਜੋ ਵਿਚਾਰ ਮਿਲਦੇ ਫਿਰ।

ਸੰਗ ਦੋਵੇਂ ਹੀ 'ਗੀਤ' ਚੱਲਦੇ ਫਿਰ।

 2.10pm 10 Feb 2025

No comments: