2122 2122 2122 212
ਕਾਫੀਆ ਦੀ
ਰਦੀਫ਼ ਹੈ ਕੋਈ ਪੁੱਛੇ ਕਦੇ
ਅੱਖ ਕਿਉਂ ਅੱਜ ਵੀ ਵਰਸਦੀ ਹੈ ਕੋਈ ਪੁੱਛੇ ਕਦੇ।
ਕਿੰਨੇ ਗਮ ਦਿਲ ਵਿੱਚ ਉਹ ਰੱਖਦੀ ਹੈ ਕੋਈ ਪੁੱਛੇ ਕਦੇ।
ਚੁੱਪ ਜ਼ੁਬਾਨੀ ਲਗ ਗਈ ਹੁਣ, ਗੱਲ ਲਬਾਂ ਤਕ ਆਵੇ ਨਾ।
ਸੋਚ ਅੰਦਰ ਹੀ ਉਹ ਕਹਿੰਦੀ ਹੈ ਕੋਈ ਪੁੱਛੇ ਕਦੇ।
ਮਿਲਿਆ ਦੁੱਖ ਜਿਸ ਥਾਂ ਸੀ ਉਸ ਨੂੰ ਉਸ ਜਗ੍ਹਾ ਕਿਉਂ ਰੁਕ ਗਈ ,
ਓਸੇ ਥਾਂ ਤੇ ਕਿਉਂ ਓ ਰਹਿੰਦੀ ਹੈ ਕੋਈ ਪੁੱਛੇ ਕਦੇ।
ਥਮ ਗਈ ਹੈ, ਜ਼ਮ ਗਈ ਹੈ, ਰਾਹ ਵਿੱਚ ਓ ਰੁੱਕ ਗਈ,
ਕਿਉਂ ਨਦੀ ਵਰਗੀ ਨਾ ਵਗਦੀ ਹੈ ਕੋਈ ਪੁੱਛੇ ਕਦੇ।
ਥੱਕ ਗਿਆ ਸੀ ਪੁੱਛ ਕੇ ਮੈਂ ਪਰ ਉਸ ਜ਼ੁਬਾਂ ਖੋਲੀ ਨਹੀਂ,
ਹੁਣ ਉਹ ਮੈਨੂੰ ਰਹਿੰਦੀ ਕਹਿੰਦੀ ਹੈ ਕੋਈ ਪੁੱਛੇ ਕਦੇ।
ਜਾਣਦਾ ਹਾਂ ਰਾਜ਼ ਉਸਦੇ, ਕਿੰਨੀ ਡੂੰਗੀ ਪਿਆਸ ਹੈ।
'ਗੀਤ' ਕਿਉਂ ਏਨੀ ਤਰਸਦੀ ਹੈ ਕੋਈ ਪੁੱਛੇ ਕਦੇ।
7.46pm 17 Feb 2025
No comments:
Post a Comment