2122 2122 2122 212
क़ाफ़िया आ
रदीफ़ गई
ਵੇਖਿਆ ਤੈਨੂੰ ਨਜ਼ਰ ਭਰ ਕੇ ਜਦੋਂ ਤੂੰ ਭਾ ਗਈ।
ਚਾਹਿਆ ਤੈਨੂੰ ਭੁਲਾਉਂਣਾ , ਯਾਦ ਤੇਰੀ ਆ ਗਈ।
ਉਹ ਨਜ਼ਰ ਤੇਰਾ ਝੁਕਾਉਣਾ, ਤੇ ਝੁਕਾ ਕੇ ਵੇਖਣਾ,
ਜਦ ਮਿਲੀ ਆਪਣੀ ਨਜ਼ਰ ਤਾਂ, ਵੇਖ ਕੇ ਸ਼ਰਮਾ ਗਈ।
ਪਿਆਰ ਹੈ ਤਾਂ ਠੀਕ ਹੈ, ਦੱਸ ਗੱਲ ਕੀ ਏ ਸ਼ਰਮਾਉਣ ਦੀ।
ਜਦ ਮਿਲੀ ਅੱਖਾਂ ਸੀ ਆਪਣੀ, ਐਨੀ ਕਿਉਂ ਘਬਰਾ ਗਈ।
ਜਾਨਦੀ ਏ ਤੂੰ ਕਿ ਇਹ ਜਗ, ਪਿਆਰ ਦਾ ਦੁਸ਼ਮਨ ਰਿਹਾ,
ਕਿਉਂ ਭਰੋਸਾ ਕੀਤਾ ਇਸ ‘ਤੇ, ਧੋਖਾ ਕਿਉਂ ਤੂੰ ਖਾ ਗਈ।
ਰਾਹ ਔਖਾ ਹੈ ਬਹੁਤ ਹੀ, ਪਿਆਰ ਦੇ ਇਸ ਖੇਡ ਦਾ।
ਚਲਣਾ ਹਾਲੇ ਦੂਰ ਤੱਕ , ਨਾ ਸੋਚ ਮੰਜ਼ਿਲ ਆ ਗਈ।
ਪਿਆਰ ਦੇ ਇਸ ਖੇਡ ਵਿੱਚ ਤਾਂ, ਹਾਰ ਵੀ ਹੈ, ਜਿੱਤ ਵੀ।
ਨਾ ਮਿਲੀ ਮੰਜ਼ਿਲ, ਜਦੋਂ ਮਾਯੂਸੀ ਕਿਉਂ ਸੀ ਛਾ ਗਈ?
'ਗੀਤ' ਵਧ ਅੱਗੇ ਹੀ ਅੱਗੇ, ਪਿੱਛੇ ਮੁੜ ਕੇ ਵੇਖ ਨਾ।
ਫੁੱਲ ਵੀ ਵਰਸਾਏਗੀ ਦੁਨੀਆ, ਜੇ ਤੂੰ ਮੰਜ਼ਿਲ ਪਾ ਗਈ।
7.47pm 23 Feb 2025
2 comments:
Bahut khoob
Prof OPVERMA Economist: Bahut Khoob
Post a Comment