2122 1122 1122 112
ਕਾਫ਼ੀਆ ਆਇਆ
ਰਦੀਫ਼ ਨਾ ਗਿਆ
ਮੈਂ ਬੁਲਾਂਦਾ ਹੀ ਰਿਹਾ ਤੇਰੇ ਤੋਂ ਆਇਆ ਨਾ ਗਿਆ।
ਛੱਡ ਕੇ ਵੀ ਸਾਨੂੰ ਤੇਰੇ ਤੋਂ ਕਦੇ ਜਾਇਆ ਨਾ ਗਿਆ।
ਯਾਦ ਕਰਦਾ ਮੈਂ ਰਿਹਾ ਛੱਡ ਕੇ ਗਏ ਜਦ ਦੇ ਤੁਸੀਂ।
ਇਕ ਵੀ ਪਲ ਮੇਰੇ ਤੋਂ ਤੈਨੂੰ ਤੇ ਭੁਲਾਇਆ ਨਾ ਗਿਆ।
ਜੱਦ ਵਿਛੜਨਾ ਲਿਖਿਆ, ਮਿਲਦੇ ਵੀ ਦੋਵੇਂ ਤਾਂ ਕਿਵੇਂ।
ਤਾਹੀਂ ਕਿਸਮਤ ਵੱਲੋਂ ਸਾਨੂੰ ਤੇ ਮਿਲਾਇਆ ਨਾ ਗਿਆ।
ਰਾਹ ਤੱਕਦਾ ਮੈਂ ਰਿਹਾ ਜੋ ਕੋਈ ਤਰਕੀਬ ਬਣੇ।
ਕੋਈ ਰਸਤਾ ਤੇਰੇ ਤੋਂ ਵੀ ਤਾਂ ਸੁਝਾਇਆ ਨਾ ਗਿਆ।
ਸੀ ਸਜਾਏ ਕਈ ਸੁਪਨੇ ਕਿ ਮਿਲੇ ਪਿਆਰ ਤੇਰਾ।
ਖ਼ਾਬ ਇੱਦਾਂ ਦਾ ਕੋਈ ਤੇਥੋਂ ਦਿਖਾਇਆ ਨਾ ਗਿਆ।
ਅੰਬਰਾਂ ਦੇ ਕਦੇ ਤਾਰੇ ਮੈਂ ਲਿਆ ਦੇ ਨਾ ਸਕਾ।
ਚਾਹ ਕੇ ਵੀ ਕੀਤਾ ਵਾਅਦਾ ਤਾਂ ਨਿਭਾਇਆ ਨਾ ਗਿਆ।
ਸੀ ਤਮੰਨਾ ਕੋਈ ਹੁੰਦਾ ਮੇਰੇ ਸੁਪਨੇ ਦਾ ਮਹਿਲ।
ਉਹ ਮਹਿਲ ਸੁਪਨੇ ਦਾ ਮੈਤੋਂ ਸੀ ਬਣਾਇਆ ਨਾ ਗਿਆ।
ਲਿਖਿਆ ਸੀ ਨਾਮ ਜੋ ਇੱਕ ਵਾਰੀ ਤੇਰਾ ਦਿਲ ਤੇ ਮੇਰੇ।
ਕੋਸ਼ਿਸ਼ਾਂ ਲੱਖ ਕਰੇ ਉਹ 'ਗੀਤ' ਮਿਟਾਇਆ ਨਾ ਗਿਆ।
8.00pm 14 Feb Feb 2025
*हमसे आया न गया तुमसे बुलाया न गया |
No comments:
Post a Comment