Followers

Friday, 28 February 2025

3035 ਗ਼ਜ਼ਲ ਦਗ਼ਾ ਹੋਣਾ ( Ghazal Dga Hona)



ਬਹਰ 2122 1212 22 

ਕਾਫ਼ੀਆ  ਆ, 

ਰਦੀਫ਼ ਹੋਣਾ


ਸੋਚਿਆ ਨਈ ਸੀ ਕੀ ਦਗ਼ਾ ਹੋਣਾ

ਨਾਲ ਇੰਜ ਉਸਦੇ ਸਾਹਮਣਾ ਹੋਣਾ।


ਮਿਲਕੇ ਭੁੱਲ ਜਾਣਗੇ ਉਹ ਇੱਕ ਵਾਰੀ,

ਜਾਂ ਕਦੇ ਯਾਦ ਵੀ ਕੀਤਾ ਹੋਣਾ।


 ਓਸਨੂੰ ਕਿਉਂ ਤੂੰ ਆਪਣਾ ਸਮਝੇ,

ਆਪਣਾ ਜੋ ਨਹੀਂ, ਤੇਰਾ ਹੋਣਾ?


ਸੋਚ ਨਾ ਬੀਤ ਜੋ ਗਿਆ, ਸੋਚੋ,

ਜੋ ਵੀ ਹੋਣਾ ਉਹ, ਭਲਾ ਹੋਣਾ।


ਛੱਡ ਗਏ ਮੈਨੂੰ ਜੋ ਨਹੀਂ ਮੇਰੇ,

ਕੋਈ ਮੇਰੇ ਲਈ ਬਣਾ ਹੋਣਾ।


ਅੱਜ ਮਿਹਨਤ ਦਾ ਦੌਰ ਹੈ ਮੰਨਿਆ,

ਕੁਝ ਤਾਂ ਕਿਸਮਤ ਦੇ ਵਿੱਚ ਲਿਖਾ ਹੋਣਾ।


ਓਹੀ ਸਾਥੀ ਬਣੇਗਾ ਜੀਵਨ ਭਰ,

ਨਾਲ ਜੋ 'ਗੀਤ' ਦੇ ਚਲਾ ਹੋਣਾ।


12.47pm 28 Feb 2025


Behar 2122 1212 22
Qafiya: aa
Radeef: Hona

Sochiya nai si ki dagha hona.
Naal inj usde sahmna hona.

Milke bhul jaan'ge oh ikk vaari,
Jaan kade yaad vi kitaa hona.

Osnu kyu tu apna samjhe,
Apna jo nahi, tera hona?

Soch na beet jo gaya, socho,
Jo vi hona oh, bhala hona.

Chhad gaye mainu jo nahi mere,
Koi mere layi banaa hona.

Ajj mehnat da daur hai maneya,
Kujh taan kismat de vich likha hona.

Ohi saathi banega jeevan bhar,
Naal jo 'Geet' de chala hona.


No comments: