ਬਹਰ 212 212 212 212,
ਕਾਫ਼ੀਆ ਆ,
ਰਦੀਫ਼: ਇਸ ਜਵਾਨੀ 'ਚ ਹੁਣ
ਹਾਲ ਕੀ ਹੋ ਗਿਆ, ਇਸ ਜਵਾਨੀ 'ਚ ਹੁਣ।
ਖੋ ਗਿਆ ਦਿਲ ਮੇਰਾ, ਇਸ ਜਵਾਨੀ 'ਚ ਹੁਣ।
ਜਾਨ ਉੱਤੇ ਬਣੀ, ਵੇਖਦੇ ਓ ਨਹੀਂ,
ਕੀ ਕਰਾਂ ਦੱਸ ਕੇ ਜਾ, ਇਸ ਜਵਾਨੀ 'ਚ ਹੁਣ।
ਚਾਹਿਆ ਜਿਸ ਨੂੰ ਸੀ, ਉਹ ਮਿਲਿਆ ਹੀ ਨਹੀਂ,
ਤੂੰ ਹੀ ਦੱਸ ਕੀ ਮਿਲਿਆ, ਇਸ ਜਵਾਨੀ 'ਚ ਹੁਣ।
ਜੀਣਾ ਔਖਾ ਹੋਇਆ, ਧੋਖਾ ਜੱਦ ਮਿਲਿਆ,
ਕੀ ਕਰਾਂ ਫੈਸਲਾ, ਇਸ ਜਵਾਨੀ 'ਚ ਹੁਣ।
ਚਾਹੇ ਸੀ ਫੁੱਲ ਮਿਲ਼ਣ, ਪਰ ਮਿਲੇ ਕੰਡੇ ਹੀ,
ਜ਼ਖ਼ਮ ਏਸਾ ਮਿਲਾ, ਇਸ ਜਵਾਨੀ 'ਚ ਹੁਣ।
ਜ਼ਿੰਦਗੀ ਬਣ ਗਈ, ਉੱਜੜੀ ਇਕ ਬੇਲ ਵਾਂਗ,
ਫੁੱਲ ਇਕ ਨਾ ਖਿੜਾ, ਇਸ ਜਵਾਨੀ 'ਚ ਹੁਣ।
'ਗੀਤ' ਲੱਭਦੀ ਰਹੀ, ਕੀ ਮਿਲੇ ਕੁੱਝ ਸੂਕੂਨ,
ਛੱਡਣਾ ਸਭ ਪੈ ਗਿਆ, ਇਸ ਜਵਾਨੀ 'ਚ ਹੁਣ
।
9.07pm 5 March 2024
No comments:
Post a Comment