212 1212 212 1212
ਕਾਫੀਆ ਓੜਦਾ
ਰਦੀਫ਼ ਰਿਹਾ
ਬਣ ਕੇ ਯਾਰ ਉਹ ਮੇਰਾ ਮੈਨੂੰ ਤੋੜਦਾ ਰਿਹਾ।
ਟੁੱਟ ਕੇ ਹਰ ਹੀ ਵਾਰ ਮੈਂ ਖੁਦ ਨੂੰ ਜੋੜਦਾ ਰਿਹਾ।
ਉਹ ਨਹੀਂ ਤੇਰਾ ਸਨਮ, ਯਾਰ ਉਸਨੂੰ ਛੱਡ ਦੇ।
ਹਰ ਦਫਾ ਇਹ ਖੁਦ ਨੂੰ ਕਹਿ ਮੈਂ ਝਿੰਝੋੜਦਾ ਰਿਹਾ।
ਸਾਫ਼ ਦਿਲ ਤੇਰਾ ਕਦੇ ਓਸ ਵੇਖਿਆ ਹੀ ਨਾ।
ਉਹ ਤਾਂ ਵਾਂਗ ਫੁੱਲ ਦੇ ਤੈਨੂੰ ਮਰੋੜਦਾ ਰਿਹਾ।
ਕੀਤਾ ਕੰਮ ਕੁਝ ਨਹੀਂ, ਹਾਰ ਜਦ ਮਿਲੀ ਤਾਂ ਫਿਰ।
ਹਾਰ ਦਾ ਉਹ ਠੀਕਰਾ ਤੇਰੇ ਤੇ ਫੋੜਦਾ ਰਿਹਾ।
ਸਾਥ ਦਿੱਤਾ ਉਸਦਾ ਤੂੰ ਹਰ ਇੱਕ ਹੀ ਮੋੜ ਤੇ।
ਦਾਅ ਜਦੋਂ ਵੀ ਲੱਗਿਆ ਉਹ ਨਿਚੋੜਦਾ ਰਿਹਾ।
ਉਹ ਤੇਰਾ ਨਹੀਂ ਸੀ ਜੋ ਸੀ ਖ਼ੁਆਬ ਤੂੰ ਪਾਲਿਆ।
ਉਸ ਵਲ ਹੀ ਜ਼ਿੰਦਗੀ ਤੂੰ ਕਿਉਂ ਇਹ ਮੋੜਦਾ ਰਿਹਾ।
‘ਗੀਤ’ ਜਾਣਦੀ ਸੀ ਕਿ ਉਹ ਹੈ ਦੂਰ ਹੋ ਰਿਹਾ।
ਧਿਆਨ ਉਸ ਨਾ ਦਿੱਤਾ, ਸਾਥ ਛੋੜਦਾ ਰਿਹਾ।
4.45pm 27 March 2025
ਦੋਸਤ ਦੋਸਤ ਨਾ ਰਹਾ ਪਿਆਰ ਪਿਆਰ ਨਾ ਰਹਾ
ਜਿੰਦਗੀ ਹਮੇਂ ਤੇਰਾ ਐਤਬਾਰ ਨਾ ਰਹਾ
No comments:
Post a Comment