Followers

Monday, 24 March 2025

3059 ਗ਼ਜ਼ਲ ਗੁਲਾਬੀ ਅੱਖਾਂ


 2122 1122 1122 22(112)ौ

ਕਾਫ਼ੀਆ ਆਬੀ

ਰਦੀਫ਼ ਅੱਖਾਂ


ਰੋਜ਼ ਮੈਨੂੰ ਹੀ ਜਗਾਉਂਦੀਆਂ ਗੁਲਾਬੀ ਅੱਖਾਂ।

ਹੋਸ਼ ਸਾਰੇ ਲੈ ਕੇ ਜਾਂਦੀਆਂ ਸ਼ਰਾਬੀ ਅੱਖਾਂ।


ਚੁੱਪ ਹੀ ਲੱਗ ਜਾਂਦੀ ਹੈ, ਦਿਲ ਹਾਲ ਬਯਾਨ ਕਰਦਾ ਕਿਵੇਂ,

ਸਾਮ੍ਹਣੇ ਆ ਜਦ ਏ ਜਾਂਦੀਆਂ ਨਵਾਬੀ ਅੱਖਾਂ।


ਤੇਰੇ ਦਿਲ ਦਾ ਤੇਰੇ ਚਿਹਰੇ ਤੇ ਹੈ ਸਭ ਕੁਝ ਲਿਖਿਆ ,

ਪਰ ਪੜ੍ਹਨ ਏ ਨਹੀਂ ਦਿੰਦੀਆਂ ਨੇ ਕਿਤਾਬੀ ਅੱਖਾਂ।


ਕਹਿ ਸੀ ਦਿੱਤਾ ਦਿਲ ਦਾ ਹਾਲ ਜੋ ਛੁਪਾਇਆ ਹੁਣ ਤਕ,

ਹਾਲ ਕੀ ਹੋਵੇ ਜੋ ਬੋਲਣ ਏ ਜਵਾਬੀ ਅੱਖਾਂ।


ਏਂ ਤਾਂ ਸਭ ਹਾਲ ਸੀ ਮੈਂ ਸੋਚ ਕੇ ਦਸੀਆ ਉਸ ਨੂੰ,

ਸੋਚਣਾ ਜੋ ਹੈ, ਓ ਸੋਚਣ ਏ ਹਿਸਾਬੀ ਅੱਖਾਂ।


ਦੇਖ ਕੇ ਇਹਨਾਂ ਨੂੰ, ਕਦੇ ਜੀਉਂਦਾ, ਕਦੇ ਮਰਦਾ ਹਾਂ।

ਜੀਣ ਮੈਨੂੰ ਨਹੀਂ ਦਿੰਦੀਆਂ ਇਹ ਹਿਜਾਬੀ ਅੱਖਾਂ।


ਉਹ ਨਜ਼ਰ ਮਾਰਦੀ ਐਸੀ, ਕਰੇ ਸਭ ਨੂੰ ਘਾਇਲ,

ਵੇਖੀਆਂ ਤੂੰ ਵੀ ਕਦੇ ਕਰਦੀਆਂ ਖ਼ਰਾਬੀ ਅੱਖਾਂ।


ਮਰ ਹੀ ਮੈਂ ਜਾਂਦਾ ਸਹੇ ਜਾਂਦੇ ਨਾ ਦੁਨਿਆ ਦੇ ਸਿਤਮ ,

‘ਗੀਤ’ ਨੂੰ ਜੀਣਾ ਸਿਖਾਉਂਦੀਆਂ ਰੁਆਬੀ ਅੱਖਾਂ।

12.01pm 24 March 2025

कभी खुद पे कभी हालात पे रोना आया

No comments: