ਬਹਰ: 1212 - 1122 - 1212 - 112(22)
ਕਾਫ਼ੀਆ: ਆਨਾ
ਰਦੀਫ਼: ਠੀਕ ਨਹੀਂ
ਕਿਸੇ ਨੂੰ ਛੱਡ ਕੇ ਤੇਰਾ ਇੰਝ ਜਾਣਾ ਠੀਕ ਨਹੀਂ।
ਤੇ ਕਰਕੇ ਵਾਅਦਾ ਤੇਰਾ ਮੁੜ ਨਾ ਆਉਣਾ ਠੀਕ ਨਹੀਂ।
ਏ ਮੰਨਿਆ ਗੱਲ ਕਿਸੇ ਕਰਕੇ ਤੂੰ ਦੂਰ ਹੋ ਹੈ ਗਿਆ।
ਤਾਂ ਨਾਲ ਗੈਰ ਦੇ ਰਿਸ਼ਤਾ, ਨਿਭਾਉਣਾ ਠੀਕ ਨਹੀਂ।
ਨੇ ਵਖਰੇ ਹੋਏ ਚਲੋ, ਮੰਨ ਵੀ ਇਹ ਜਾਣਗੇ।
ਇਸੇ ਤੇ ਹੋਰ ਕਿਤੇ ਘਰ ਵਸਾਉਣਾ ਠੀਕ ਨਹੀ।
ਏ ਘਰ ਦੇ ਵਿਚਲੀ ਤੂੰ ਗੱਲ, ਘਰ ਦੇ ਵਿੱਚ ਹੀ ਰਹਿਣ ਦੇ।
ਏ ਘਰ ਦੀ ਗੱਲ ਤਾਂ ਲੈ ਬਾਹਰ ਨੁੰ ਜਾਣਾ ਠੀਕ ਨਹੀਂ।
ਜੇ ਮੈਤੋਂ ਕੋਈ ਗਿਲਾ, ਮੈਨੂੰ ਦੱਸ ਦੇ ਆਪਣਾ ਗਮ।
ਯੂੰ ਘਰ ਦਾ ਮਸਲਾਹ ਜਾ ਸਭ ਨੂੰ ਵਿਖਾਉਣਾ ਠੀਕ ਨਹੀਂ।
ਜੋ ਪਿਆਰ ਕੋਈ ਕਰੇ ਜਿੰਨਾ ਕੋਈ ਕਰ ਨਾ ਸਕੇ।
ਤਾਂ ਪਿਆਰ ਵਿੱਚ ਕਿਸੇ ਨੂੰ ਤਾਂ ਸਤਾਉਣਾ ਠੀਕ ਨਹੀਂ।
ਜਦੋਂ ਦੇ ਹੋਏ ਨੇ ਵੱਖਰੇ, ਖ਼ਵਾਬਾਂ ਵਿੱਚ ਹੀ ਮਿਲਦੇ ਹਾਂ।
ਏ ਹੁਣ ਜ਼ੁਲਮ ਤੇਰਾ ਨੀਂਦਰ ਚੁਰਾਉਣਾ ਠੀਕ ਨਹੀਂ।
ਤੂੰ ਲਿਖਿਆ 'ਗੀਤ' ਸੀ ਜਦ ਆਪਣੇ ਦਿਲ ਤੇ ਨਾਮ ਮੇਰਾ।
ਤੇ ਲਿਖ ਕੇ ਨਾਮ ਮੇਰਾ ਹੁਣ ਮਿਟਾਉਣਾ ਠੀਕ ਨਹੀਂ।
6.27pm 15 March 2025
No comments:
Post a Comment