Hindi version 3063
English version 3065
212 212 212 2
ਤੂੰ ਕਿੱਥੇ ਜਾ ਰਿਹਾ ਏ ਇਕੱਲੇ।
ਹੋ ਸਕੇ ਤਾਂ, ਮੈਨੂੰ ਨਾਲ ਲੈ ਲੈ।
ਸਾਥ ਹੋਵੇ ਤਾਂ ਦੁਖ ਘਟ ਹੈ ਲਗਦਾ।
ਸਤਿਗੁਰੂ ਹਸਤਾ ਵੀ ਫਿਰ ਘਟ ਹੈ ਲਗਦਾ।
ਕਿਉਂ ਇਕੱਲਾ ਹੀ ਸਭ ਦੁੱਖ ਤੂੰ ਝੱਲੇ।
ਹੋ ਸਕੇ ਤਾਂ, ਮੈਨੂੰ ਨਾਲ ਲੈ ਲੈ।
ਅੱਜ ਹੈ ਦੁੱਖ, ਕੱਲ੍ਹ ਨੂੰ ਸੁੱਖ ਆ ਜਾਵੇਗਾ।
ਵੇਲਾ ਆਉਗਾ, ਦੁੱਖ ਮਿਟ ਜਾਵੇਗਾ।
ਘੱਟ ਹੋ ਜਾਣਗੇ ਸਾਰੇ ਝਮੇਲੇ।
ਹੋ ਸਕੇ ਤਾਂ, ਮੈਨੂੰ ਨਾਲ ਲੈ ਲੈ।
ਸੁੱਖ ਤੇ ਦੁੱਖ ਦੀ ਏ ਜੀਵਨ ਪਹੇਲੀ।
ਮੰਨ ਲੈ ਸਤਿਗੁਰ ਨੂੰ ਆਪਣੀ ਸਹੇਲੀ।
ਜਿੱਤ ਹੈ ਉਸ ਦੀ ਜੋ ਇਸਨੂੰ ਹੈ ਖੇਲੇ।
ਹੋ ਸਕੇ ਤਾਂ, ਮੈਨੂੰ ਨਾਲ ਲੈ ਲੈ।
ਤੈਨੂੰ ਮੰਜ਼ਿਲ ਜੋ ਇੱਕ ਦਿਨ ਮਿਲੇਗੀ।
ਦੁੱਖ ਦੀ ਆਈ ਘੜੀ ਵੀ ਟਲੇਗੀ।
ਫੇਰ ਲੱਗਣਗੇ ਖੁਸ਼ੀਆਂ ਦੇ ਮੇਲੇ।
ਹੋ ਸਕੇ 'ਗੀਤ' ਨੂੰ ਨਾਲ ਲੈ ਲੈ।
11.00am 28 March 2025
No comments:
Post a Comment