Followers

Saturday, 8 March 2025

3043 ਗ਼ਜ਼ਲ ਮੌਸਮ-ਏ-ਬਹਾਰ ਆਇਆ


 2122 1212 22

ਕਾਫ਼ੀਆ ਆਰ

ਰਦੀਫ਼ ਆਇਆ

ਜਦ ਦਾ ਤੇਰੇ ਤੇ ਹੈ ਪਿਆਰ ਆਇਆ।

ਲੱਗਿਆ ਜਿੰਦ ਜਿਵੇਂ ਸੰਵਾਰ ਆਇਆ।


ਆਉਣ ਲੱਗੀ ਜਦੋਂ ਦੀ ਖ਼ਵਾਬਾਂ ਵਿੱਚ।

ਜ਼ਿੰਦਗੀ ਵਿੱਚ ਜਿਵੇਂ ਖੁਮਾਰ ਆਇਆ।


ਚਾਰੇ ਪਾਸੇ ਚਮਕ ਰਿਹਾ ਆਲਮ।

ਐਸਾ ਜੀਵਨ ਦੇ ਵਿੱਚ ਨਿਖਾਰ ਆਇਆ।


ਸੀ ਹਨੇਰਾ ਕਿਦੇ ਬਿਨਾ ਜਿੰਦ ਵਿੱਚ।

ਤੂੰ ਹੀ ਉਹ ਸੀ ਇਹੀ ਵਿਚਾਰ ਆਇਆ।


ਡਰ ਸੀ ਮੇਰਾ ਤੂੰ ਪਿਆਰ ਨਾਂ ਸਮਝੇ।

ਖੁਸ਼ ਹਾਂ ਤੈਨੂੰ ਹੈ ਏਤਬਾਰ ਆਇਆ।


ਹੋ ਗਏ ਸੱਚ ਜੋ ਪਿਆਰ ਦੇ ਸੁਪਨੇ।

ਪਾ ਕੇ ਤੈਨੂੰ ਬੜਾ ਕਰਾਰ ਆਇਆ।


ਪਾ ਜਦੋਂ ਤੋਂ ਲਿਆ ਹੈ ਮੈਂ ਤੈਨੂੰ।

‘ਗੀਤ’ ਦਾ ਮੌਸਮ-ਏ-ਬਹਾਰ ਆਇਆ।

2.15pm 8 March 2025

2 comments:

Anonymous said...

Very nice ji

Anonymous said...

Very nice ji