1222 1222 1222 1222:
ਕਾਫ਼ੀਆ : ਈ
ਰਦੀਫ਼: ਅੱਜਕੱਲ
ਲੜੀ ਸੀ ਅੱਖ ਕਿਸੇ ਵੇਲੇ, ਤੜਪ ਦਿਲ ਵਿੱਚ ਉੱਠੀ ਅੱਜਕੱਲ।
ਹੈ ਮਿਲਿਆ ਮਯਕਦੇ ਦਾ ਸਾਥ ਛਾਈ ਬੇਖੁਦੀ ਅੱਜਕੱਲ।
ਕੀ ਹੋਇਆ ਦੱਸ , ਜੋ ਗਮ ਤੈਨੂੰ, ਮੇਰੇ ਨਾਲ ਸਾਂਝ ਕਰ ਤੂੰ ਯਾਰ।
ਕੀ ਹੋਇਆ ਕਿਉਂ ਇਹ ਦੱਸ ਛਾਈ, ਤੇਰੇ ਮੁੱਖ ਤੇ ਗਮੀ ਅੱਜਕੱਲ।
ਚਲੇ ਜਾਂਦੇ ਓ ਛੱਡ ਮੈਨੂ, ਕਿਸੇ ਵੀ ਗੈਰ ਦੀ ਬਾਵਾਂ ਚ'।
ਮਜ਼ੇ ਓ ਕਰ ਰਹੇ,ਪਰ ਜ਼ਿੰਦਗੀ ਮੇਰੀ ਥਮੀ ਅੱਜਕੱਲ।
ਗਮਾਂ ਵਿੱਚ ਘੁਲ ਰਿਹਾ ਹਾਂ ਮੈਂ ,ਜਿਉਣਾ ਰਾਸ ਆਵੇ ਨਾ।
ਨਹੀਂ ਦਿਸਦੀ ਕਿਤੇ ਵੀ ਹੁਣ ਕੋਈ ਮੈਨੂੰ ਖੁਸ਼ੀ ਅੱਜਕੱਲ।
ਚਲਾ ਜਾਂਦਾ ਹੈ ਛੱਡ ਮੈਨੂੰ ਜਿਹਨੂੰ ਵੀ ਚਾਹੁਣ ਮੈਂ ਲੱਗਾਂ।
ਹੈ ਕੈਸਾ ਦੌਰ ਕਿਸ ਪਾਸੇ ਹਵਾ ਜਾਂਦੀ ਵਹੀ ਅੱਜਕੱਲ।
ਗੁਜ਼ਰ ਕਿੱਦਾਂ ਰਹੀ ਏ ਜ਼ਿੰਦਗੀ ਮੇਰੀ ਮੈਂ ਕੀ ਦੱਸਾਂ ।
ਜੋ ਪੜ੍ਹਨਾ ਚਾਹੰਦੇ ਹੋ, ਪੜ੍ਹ ਗ਼ਜ਼ਲ ਜਿਹੜੀ ਲਿਖੀ ਅੱਜਕੱਲ।
ਦੇ ਧੋਖਾ 'ਗੀਤ' ਨੂੰ, ਓਹ ਚੱਲ ਪਏ ਨੇ ਗੈਰ ਦੇ ਹੁਣ ਨਾਲ।
ਇਹ ਸੱਚ ਦੱਸ ਤੂੰ, ਕਿ ਸੱਚ ਹੈ ਗੱਲ, ਜੋ ਇਹ ਹੈ ਚੱਲ ਰਹੀ ਅੱਜਕੱਲ।
4.30pm 19 March 2025
No comments:
Post a Comment