ਬਹਰ: 1222 1222 1222 1222
ਕਾਫ਼ੀਆ: ਈ
ਰਦੀਫ਼: ਅੱਜਕੱਲ
ਨਜਾਣੇ ਕੱਟ ਰਹੀ ਕਿੱਦਾਂ ਮੇਰੀ ਇਹ ਜ਼ਿੰਦਗੀ ਅੱਜਕੱਲ।
ਨਿਭਾਈ ਜਾਂਦਾ ਹੈ ਉਹ ਨਾਲ ਮੇਰੇ ਬੇਰੁਖ਼ੀ ਅੱਜਕੱਲ।
ਨਾ ਪੁੱਛੋ ਪਿਆਰ ਕਰਕੇ ਜਿੰਦਗੀ ਵਿੱਚ ਫਸ ਗਿਆ ਉਸਦੇ।
ਨਹੀ ਹੈ ਜੀਣ ਦਿੰਦੀ ਹੁਣ ਇਹ ਮੈਨੂੰ ਆਸ਼ਿਕੀ ਅੱਜਕੱਲ।
ਕਿਹਾ ਇਹ ਦੌਰ ਆਇਆ ਹੋ ਗਿਆ ਮੁਸ਼ਕਲ ਛੁਪਾਣਾ ਗਮ।
ਬਣੀ ਏ ਹੰਝੂਆਂ ਦੀ ਦੀ ਧਾਰ ਵੇਖੋ ਇਕ ਨਦੀ ਅੱਜਕੱਲ।
ਲੁਟਾਇਆ ਜਿਸ ਤੇ ਸਭ ਆਪਣਾ ਉਹ ਬਣਿਆ ਹੋਰ ਦਾ ਹੈ ਹੁਣ।
ਕੀ ਕਹੀਏ ਹੁਣ, ਬੜੀ ਹੈ ਮਤਲਬੀ ਏ ਦੋਸਤੀ ਅੱਜਕੱਲ।
ਸੀ ਕੱਲ ਤਕ ਜਾਨ ਜਿਸਦੀ , ਓ ਬੈਠਾ ਉਹ ਦੂਰ ਜਾ ਕੇ ਅੱਜ।
ਕੀ ਹੋਈ ਗੱਲ ਉਹ ਕਿਉਂ ਹੈ ਵਾਂਗ ਰਹਿੰਦਾ ਅਜਨਬੀ ਅੱਜਕੱਲ।
ਬਿਨਾ ਮੇਰੇ ਨਾ ਕੱਟਦੇ ਸੀ ਕਦੇ ਵੀ ਰਾਤ ਦਿਨ ਜਿਸਦੇ।
ਸਤਾਉਂਦਾ ਮੈਨੂੰ ਰੱਜ ਕੇ ਕਰ ਰਿਹਾ ਓਹ ਦਿਲਲਗੀ ਅੱਜਕੱਲ।
ਸਤਾਉਣਾ ਚਾਹੰਦਾ ਸੀ ਮੈਨੂੰ ਇਸ ਵਿੱਚ ਗਿਰ ਗਿਆ ਐਨਾ
ਸੀ ਜਿਸ ਨਾਲ ਦੁਸ਼ਮਨੀ, ਹੁਣ ਕਰ ਰਿਹਾ ਇਹ ਦੋਸਤੀ ਅੱਜਕੱਲ।
ਉਹ ਕਹਿੰਦੇ ਸੀ ਨਾ ਤੋੜਾਂਗੇ ਜੋ ਆਪਣਾ ਬਣ ਗਿਆ ਰਿਸ਼ਤਾ।
ਉਹੀ ਵੇਖੋ ਨਿਭਾਉਂਦਾ ‘ਗੀਤ’ ਨਾਲ ਹੁਣ ਦੁਸ਼ਮਨੀ ਅੱਜਕੱਲ।
4.26pm 18 March 2025
No comments:
Post a Comment