2122 1122 1122 22
ਕਾਫ਼ੀਆ : ਆਉਂਦੇ,
ਰਦੀਫ਼ : ਨੇ ਚਲੇ ਜਾਂਦੇ ਹਨ)
ਉਹ ਨਜ਼ਰ ਆਪਣੀ ਮਿਲਾਉਂਦੇ ਨੇ ਚਲੇ ਜਾਂਦੇ ਨੇ।
ਮੁਸਕਰਾ ਕੇ ਉਹ ਦਿਖਾਉਂਦੇ ਨੇ ਚਲੇ ਜਾਂਦੇ ਨੇ।
ਇੱਕ ਝਲਕ ਉਨ੍ਹਾਂ ਦੀ ਵੇਖੀ ਹੋਇਆ ਦਿਲ ਬੇਕਾਬੂ,
ਸੌਂਏ ਅਰਮਾਨ ਜਗਾਉਂਦੇ ਨੇ ਚਲੇ ਜਾਂਦੇ ਨੇ।
ਚਾਹ ਸਾਡੀ ਸੀ ਨਾ ਵੱਖ ਹੋਣ ਕਦੇ ਵੀ ਆਪਾਂ,
ਕੁੱਝ ਸਮਾਂ ਸਾਥ ਬਿਤਾਉਂਦੇ ਨੇ ਚਲੇ ਜਾਂਦੇ ਨੇ।
ਚਾਲ ਉਨ੍ਹਾਂ ਦੀ ਹੈ ਵਖਰੀ, ਸੁੱਟ ਮਖਮਲ ਵਰਗਾ,
ਤੇ ਦੁਪੱਟਾ ਉਹ ਘੁਮਾਉਂਦੇ ਨੇ ਚਲੇ ਜਾਂਦੇ ਨੇ।
ਇੱਕ ਤਾਂ ਆਉਂਦੇ ਨਹੀਂ ਸੁਪਨੇ 'ਚ ਕਦੇ ਆਉਣ ਵੀ,
ਨੀੰਦ ਸਾਡੀ ਉਹ ਉਡਾਉਂਦੇ ਨੇ ਚਲੇ ਜਾਂਦੇ ਨੇ।
ਮੈਂ ਬੜੀ ਕੀਤੀ ਸੀ ਕੋਸ਼ਿਸ਼ ਕੀ ਉਹਨਾਂ ਨੂੰ ਭੁੱਲ ਜਾਂ ,
ਯਾਦ ਆ ਕੇ ਓ ਰੁਲਾਉਂਦੇ ਨੇ ਚਲੇ ਜਾਂਦੇ ਨੇ।
‘ਗੀਤ’ ਦੀ ਸੀ ਇਹ ਤਮੰਨਾ ਉਹ ਸੁਣਣ ਉਹਦੇ ਦਿਲ ਦੀ ,
ਉਹ ਤਾਂ ਆਪਣੀ ਹੀ ਸੁਣਾਉਂਦੇ ਨੇ ਚਲੇ ਜਾਂਦੇ ਨੇ।
6.17pm 3 March 2025
ਇਸੀ ਬਹਿਰ ਦਾ ਫ਼ਿਲਮੀ ਗੀਤ
ਦਿਲ ਕੀ ਆਵਾਜ਼ ਭੀ ਸੁਣ ਮੇਰੀ ਫਸਾਨੇ ਪੇ ਨਾ ਜਾ
ਮੇਰੀ ਨਜਰੋਂ ਕੀ ਤਰਫ ਦੇਖ ਜ਼ਮਾਨੇ ਪੇ ਨਾ ਜਾ
1 comment:
Very nice Sangeeta,
Post a Comment