Followers

Wednesday, 12 March 2025

3047 ਗ਼ਜ਼ਲ ਗੀਤ' ਬਿਨ ਜ਼ਿੰਦਗੀ ਹਨੇਰੀ ਸੀ


ਬਹਰ: 2122 1212 22

ਕਾਫ਼ੀਆ: ਆਈ

ਰਦੀਫ਼: ਹੈ


ਜਦ ਨਜ਼ਰ ਨਾਲ ਉਸ ਮਿਲਾਈ ਹੈ।

ਜ਼ਿੰਦਗੀ ਵਿੱਚ ਖੁਸ਼ੀ ਹੀ ਛਾਈ ਹੈ।


ਵੇਖਦਾ ਹਾਂ ਮੈਂ ਉਸ ਨੂੰ ਹਰ ਵਾਰੀ।

ਜੀਣ ਲੱਗਿਆ ਜਦੋਂ ਉਹ ਆਈ ਹੈ।


ਦੂਰ ਹੋਈ ਏ ਸਾਰੀ ਤਨਹਾਈ।

ਜਦ ਫੜੀ ਉਸ ਦੀ ਮੈਂ ਕਲਾਈ ਹੈ।


ਜ਼ਿੰਦਗੀ ਹੁਣ ਜਸ਼ਨ ਜਹੀ ਲੱਗਦੀ ਏ।

ਨਾਲ ਆਪਣੇ ਖੁਸ਼ੀ ਲਿਆਈ ਹੈ।


ਮੁਸ਼ਕਿਲਾਂ ਸਾਰੀ ਦੂਰ ਹੋ ਗਈਆਂ।

ਦਿਲ ਚ' ਜਦ ਮੇਰੇ ਓ ਵਸਾਈ ਹੈ।


ਵਾਂਗ ਫੁੱਲਾਂ ਦੇ ਰੰਗ ਤੇਰਾ ਏ।

ਚੰਨਨੀ ਵਿੱਚ ਜਿਵੇਂ ਨਹਾਈ ਹੈ।


'ਗੀਤ' ਬਿਨ ਜ਼ਿੰਦਗੀ ਹਨੇਰੀ ਸੀ।

ਓ ਜੋ ਆਈ ਤਾਂ ਰੌਸ਼ਨਾਈ ਹੈ।

7.27pm 11 March 2025

No comments: