Followers

Sunday, 7 September 2025

3225 ਗਾਣਾ ਮੇਰਾ ਪੰਜਾਬ

Padamshri Harmohinder Singh
 Hindi version 3223
English version 3227

ਮੇਰਾ ਪੰਜਾਬ, ਮੇਰਾ ਪੰਜਾਬ।

ਮੇਰਾ ਪੰਜਾਬ, ਮੇਰਾ ਪੰਜਾਬ।


ਸਰੋਂ ਦੀ ਪੀਲੀ ਚੁੰਨੜੀ ਵਾਂਗੂ ਖੇਤ ਸਜੇ ਨੇ,

ਗੱਬਰੂ ਇਸ ਮਿੱਟੀ ਦੇ ਵੀ ਤਾਂ ਜੋਸ਼ ਭਰੇ ਨੇ।

ਢੋਲ ਨਗਾੜੇ ਵੱਜਣ ਜਿੱਥੇ ਨਹੀਂ ਹੈ ਕੋਈ ਜਵਾਬ।

ਮੇਰਾ ਪੰਜਾਬ, ਮੇਰਾ ਪੰਜਾਬ।

ਮੇਰਾ ਪੰਜਾਬ, ਮੇਰਾ ਪੰਜਾਬ।


ਮੇਹਨਤ ਜਿਸਦੇ ਹਰ ਇੱਕ ਜੀਵ 'ਚ ਵੱਸਦੀ,

ਅਨਮੋਲ ਵੱਡੀ ਪੰਜਾਬ ਦੀ ਹੈ ਇਹ ਪਾਵਨ ਧਰਤੀ।

ਬਿਨ ਤੇਰੀ ਗਾਥਾ ਦੇ ਅਧੂਰੀ ਭਾਰਤ ਦੀ ਕਿਤਾਬ।

ਮੇਰਾ ਪੰਜਾਬ, ਮੇਰਾ ਪੰਜਾਬ।

ਮੇਰਾ ਪੰਜਾਬ, ਮੇਰਾ ਪੰਜਾਬ।


ਗੁਰਾਂ ਦੀ ਬਾਣੀ ਨਾਲ ਗੂੰਜਦਾ ਹਰ ਇਕ ਕੋਨਾ,

ਪੰਜਾਬ ਦੀ ਪਾਵਨ ਮਿੱਟੀ ਤਨ ਤੋਂ ਉਗਲੇ ਸੋਨਾ।

ਹਵਾ 'ਚ ਇਸ ਦੀ ਖੁਸ਼ਬੂ ਨਾਲੇ ਅੰਮ੍ਰਿਤ ਇਸਦਾ ਆਬ।

ਮੇਰਾ ਪੰਜਾਬ, ਮੇਰਾ ਪੰਜਾਬ।

ਮੇਰਾ ਪੰਜਾਬ, ਮੇਰਾ ਪੰਜਾਬ।


ਸਤਲੁਜ, ਰਾਵੀ ਵੱਗਦੀ ਵੱਗਦੀ 'ਗੀਤ' ਸੁਣਾਵੇ,

ਭਾਈਚਾਰੇ ਦਾ ਸੰਦੇਸ਼ ਸਭਨੂੰ ਦੇਂਦੀ ਜਾਵੇ।

ਵੀਰ ਜਵਾਨ ਨੇ ਕਰਦੇ ਰੱਖਿਆ, ਦੇ ਮੁੱਛਾਂ ਨੂੰ ਤਾਵ।

ਮੇਰਾ ਪੰਜਾਬ, ਮੇਰਾ ਪੰਜਾਬ।

ਮੇਰਾ ਪੰਜਾਬ, ਮੇਰਾ ਪੰਜਾਬ।

7.03pm 4 September 2025



Saturday, 6 September 2025

3224 Stay happy

Hindi version 2315
Punjabi version 3220
Page 222
 
Stay happy, let the songs of joy always play,

Together on life’s path, may we keep walking this way.

The roads turn easy when we move side by side,

May love’s melody shine on every lip worldwide.

11.40am 4 September 2025

Friday, 5 September 2025

3223 गाना मेरा पंजाब

Punjabi version 3225
English version 3227

 मेरा पंजाब मेरा पंजाब 

मेरा पंजाब मेरा पंजाब 

सरसों की पीली चुनर से खेत सजे हैं।

गबरू इस माटी के भी तो जोश भरे हैं।

ढोल नगाड़े बजे जहांँ पर नहीं है कोई जवाब।

 मेरा पंजाब मेरा पंजाब 

मेरा पंजाब मेरा पंजाब 


मेहनत जिसके हर जीव में बस्ती। 

अनमोल बड़ी पंजाब की है ये पावन धरती। 

बिन तेरी गाथा के अधूरी, भारत की किताब।

 मेरा पंजाब मेरा पंजाब 

मेरा पंजाब मेरा पंजाब 



गुरुओं की वाणी से गूंँजे हर इक कोना। 

पंजाब की पावन माटी तन से उगले सोना।

हवा में इसकी बहती खुशबू, अमृत इसका आब।

 मेरा पंजाब मेरा पंजाब 

मेरा पंजाब मेरा पंजाब 



सतलुज की धारा बहती गीत सुनाती।

भाईचारे का संदेश ये सबको देती जाती। 

वीर जवान हैं करते रक्षा, दे मूंछों को ताव।

 मेरा पंजाब मेरा पंजाब 

मेरा पंजाब मेरा पंजाब 

6.27pm 4 September 2025

Thursday, 4 September 2025

3222 ਥੱਕ ਗਏ (ਪੰਜਾਬੀ 4liner)

Hindi version 2313
English version 3391
Page 179
ਸੁਣ ਸੁਣ ਕੇ ਗੱਲਾਂ ਤੁਹਾਡੀਆਂ, ਅਸੀਂ ਥੱਕ ਗਏ।

ਗੱਲ ਸਮਝ ਨਾ ਆਈ, ਕੰਨ ਸਾਡੇ ਪਕ ਗਏ।

ਪਤਾ ਨਹੀਂ ਕਿਉਂ ਕੰਮ ਉਹ ਕਰਦੇ ਨਹੀਂ ਸ਼ਾਂਤੀ ਨਾਲ,

ਅਸੀਂ ਉਹਨਾਂ ਨੂੰ ਸਮਝਾਉਣ ਲਈ ਕਿੱਥੇ ਤਕ ਗਏ।

1.36pm 28 Aug 2025

Wednesday, 3 September 2025

K5 3221 ਵਪਾਰ ਕਰਨ ਵਾਲੇ (4 liner)

 


Hindi version 2314
English version 3390
Page191

ਸਫ਼ਰ ਆਸਾਨ ਹੋ ਜਾਂਦਾ ਜਦੋਂ ਨਾਲ ਹੋਣ ਪਿਆਰ ਕਰਨ ਵਾਲੇ।

ਗਰਵ ਮਹਿਸੂਸ ਹੁੰਦਾ ਜਦੋਂ ਨਾਲ ਹੋਣ ਸਤਿਕਾਰ ਕਰਨ ਵਾਲੇ।

ਜ਼ਿੰਦਗੀ ਹਸੀਨ ਲੱਗਦੀ ਆਪਣਿਆਂ ਦੇ ਦਰਮਿਆਨ ਹੀ।

ਇਹ ਗੱਲ ਸਮਝ ਨਹੀਂ ਸਕਦੇ ਦਿਲਾਂ ਦਾ ਵਪਾਰ ਕਰਨ ਵਾਲੇ।

1.10pm 28 August 2025

Tuesday, 2 September 2025

K5 3220 ਨਾਲ ਨਾਲ ਅਸੀਂ ਤੁਰਿਏ (ਪੰਜਾਬੀ 4 liner)


 Hindi version 2315
English version 3224

ਖੁਸ਼ ਰਹੋ ਇੱਦਾਂ ਹੀ ਖੁਸ਼ੀਆਂ ਦੇ ਗੀਤ ਵੱਜਦੇ ਰਹਿਣ,

ਜਿੰਦਗੀ ਦੀ ਰਾਹ ਤੇ ਅਸੀਂ ਮਿਲਜੁਲ ਕੇ ਤੁਰਦੇ ਰਹਿਣ।

ਆਸਾਨ ਹੋ ਜਾਣ ਰਸਤੇ, ਜਦੋਂ ਨਾਲ ਨਾਲ ਅਸੀਂ ਤੁਰਿਏ,

ਸਾਰਿਆਂ ਦੇ ਬੁੱਲਾਂ 'ਤੇ ਸਿਰਫ਼ ਪਿਆਰ ਦੇ ਸੁਰ ਸਜਦੇ ਰਹਿਣ।

12.59pm 28 August 2025

 

Monday, 1 September 2025

3219 ਨੱਚੀਏ ਗਾਈਏ, ਖੁਸ਼ੀ ਮਨਾਈਏ (ਪੰਜਾਬੀ 4liner)


 Book inauguration of 'Sabr ki twanai'

Hindi version 2318

English version 3226

ਆਓ ਮਿਲ ਬੈਠ ਕੇ ਧੂਮ ਮਚਾਈਏ।

ਨੱਚੀਏ ਗਾਈਏ, ਖੁਸ਼ੀ ਮਨਾਈਏ।

ਹਰ ਕੋਈ ਖੁਸ਼ ਰਹੇ, ਇਹ ਦੁਆ ਕਰੀਏ।

ਇਕ ਦੂਜੇ ਦੇ ਦਿਲਾਂ ਵਿੱਚ ਵਸ ਜਾਈਏ।


12.31pm 28 August 2025