Hindi version 2583
English version 2830
ਕਿਸੇ ਰਾਹ 'ਤੇ ਚੱਲੇ ਸੀ ਅਸੀਂ ਨਾਲ-ਨਾਲ,
ਫੜਿਆ ਸੀ ਹੱਥਾਂ 'ਚ ਹੱਥ ਪਿਆਰ ਨਾਲ।
ਫਾਸਲੇ ਸਾਡੇ ਕਿਉਂ ਵਧ ਗਏ,
ਰਾਹ ਸਾਡੇ ਕਿਉਂ ਵੱਖਰੇ ਹੋ ਗਏ।
ਕੀ ਹੋਇਆ ਜੋ ਦੂਰੀਆਂ ਵਧ ਗਈਆਂ,
ਨਫਰਤਾਂ ਵੀ ਨਾਲ-ਨਾਲ ਵਧ ਗਈਆਂ।
ਕੌਣ ਹੈ ਜੋ ਨਫਰਤਾਂ ਵੰਡ ਰਿਹਾ,
ਸਾਨੂੰ ਦੂਰ ਇਕ ਦੂਜੇ ਤੋਂ ਕਰ ਰਿਹਾ।
ਕਿਉਂ ਨਹੀਂ ਅਸੀਂ ਸਮਝਦੇ ਖੇਡ ਉਹਨਾ ਦੀ,
ਕਿਉਂ ਵੱਖ ਹੋਏ ਉਹ, ਜਿਨ੍ਹਾਂ ਦੇ ਨਾਲ ਪਿਆਰ ਸੀ।
ਕੀ ਕਰੀਏ, ਜਿਦੇ ਨਾਲ ਦੂਰੀਆਂ ਮੁੱਕ ਜਾਣ,
ਜੋ ਵੱਖਰੇ ਹੋਏ ਨੇ, ਓਹ ਨੇੜੇ ਆ ਜਾਣ।
ਚੱਲੋ ਫਿਰ ਨਵੀਂ ਸ਼ੁਰੂਆਤ ਕਰੀਏ,
ਇਕ ਵਾਰ ਫਿਰ ਹੱਥ 'ਚ ਹੱਥ ਫੜੀਏ।
ਚਲੋ ਫੇਰ ਗੱਲਾਂ ਕਰਦੇ ਨਾਲ ਚਲੀਏ।
ਚਲੋ ਇਕ-ਦੂਜੇ ਤੇ ਭਰੋਸਾ ਮੁੜ ਕਰੀਏ।
12.51pm 20 sept 2024
1 comment:
Very nice ji 👌
Post a Comment