Hindi version 2826
English version 2957
2212 2212 2212 22
ਕਾਫੀਆ ਆ
ਰਦੀਫ਼ ਚੰਗਾ ਨਹੀਂ ਲੱਗਦਾ,
ਮੈਨੂੰ ਤੇਰਾ ਇੰਜ ਵੇਖਣਾ ਚੰਗਾ ਨਹੀਂ ਲੱਗਦਾ।
ਮੁੱਖ ਵੇਖ ਕੇ ਮੂੰਹ ਫੇਰਨਾ ਚੰਗਾ ਨਹੀਂ ਲੱਗਦਾ।
ਜੋ ਚਾਹੁੰਦੇ ਮੈਨੂੰ, ਮੇਰੇ ਨਜ਼ਦੀਕ ਆਓ ਨਾ।
ਇੰਜ ਨਾਲ ਖੁਦ ਦੇ ਜੂਝਣਾ ਚੰਗਾ ਨਹੀਂ ਲੱਗਦਾ।
ਜੋ ਚਾਹੁੰਦੇ ਮੈਨੂੰ ਨਹੀਂ, ਤਾਂ ਸਾਫ ਦੱਸ ਦੇਵੋ,
ਇਨਕਾਰ ਤੇਰਾ ਅਨਮਨਾ ਚੰਗਾ ਨਹੀਂ ਲੱਗਦਾ।
ਜਦ ਗੈਰ ਦੇ ਹੋ ਹੀ ਗਏ ਹੋ ਤਾਂ ਤੁਸੀਂ ਮੈਨੂੰ,
ਹੁਣ ਤੇਰੇ ਬਾਰੇ ਸੋਚਣਾ ਚੰਗਾ ਨਹੀਂ ਲੱਗਦਾ।
ਜਦ ਕਹਿ ਨ ਸਕਿਆ ਮੈਂ ਕਿ ਤੈਨੂੰ ਪਿਆਰ ਕਰਦਾ ਹਾਂ,
ਹੁਣ ਮੈਨੂੰ ਕੁਝ ਵੀ ਬੋਲਣਾ ਚੰਗਾ ਨਹੀਂ ਲੱਗਦਾ।
ਪੀਤਾ ਜਦੋਂ ਤੋਂ ਬੇਵਫਾਈ ਦਾ ਹੈ ਘੁੱਟ ਤੈਥੋਂ,
ਹੁਣ ਦੁੱਖ ਕਿਸੇ ਦਾ ਵੰਡਣਾ ਚੰਗਾ ਨਹੀਂ ਲੱਗਦਾ।
ਜਦ ਪਿਆਰ ਵਿਚ ਹਾਂ 'ਗੀਤ' ਨੂੰ ਹੈ ਮਿਲ ਨ ਪਾਈ ਤਾਂ,
ਕਰਨਾ ਕਿਸੇ ਨੂੰ ਹੁਣ ਮਨਾ ਚੰਗਾ ਨਹੀਂ ਲੱਗਦਾ।
7.13pm 13 Dec 2024
4 comments:
Very nice ji
Nice
Thanks ji
Thanks ji
Post a Comment