Followers

Thursday, 1 May 2025

3097 ਪੰਜਾਬੀ ਗ਼ਜ਼ਲ ਕੋਈ ਨਿਸ਼ਾਨੀ

Manjit India, Renowned Punjabi poet
 12122 12122 12122 12122 

English version 3098

Hindi version 3096

ਕਾਫ਼ੀਆ: ਈ

ਰਦੀਫ਼: ਕੋਈ ਨਿਸ਼ਾਨੀ

ਪੰਜਾਬੀ ਗ਼ਜ਼ਲ (ਅਨੁਵਾਦ):

ਤਾਂ ਬਣਦੀ ਮੇਰੀ ਵੀ ਕੁਝ ਕਹਾਣੀ, ਜੇ ਮੈਨੂੰ ਦਿੰਦੀ ਕੋਈ ਨਿਸ਼ਾਨੀ।

ਮੈਂ ਰੱਖਦਾ ਉਸ ਨੂੰ ਤਾਂ ਨਾਲ ਦਿਲ ਦੇ, ਜੇ ਉਸਦੀ ਮਿਲਦੀ ਕੋਈ ਨਿਸ਼ਾਨੀ।

ਬੜਾ ਸੀ ਸੋਚਿਆ ਕਿੰਜ ਮੈਨੂੰ ਮਿਲੇਗੀ ਉਸਦੀ ਕੋਈ ਨਿਸ਼ਾਨੀ।

ਤੇ ਆਇਆ ਫਿਰ ਇੱਕ ਸਮਾਂ ਵੀ ਐਸਾ ਕਿ ਉਸ ਨੇ ਦਿੱਤੀ ਕੋਈ ਨਿਸ਼ਾਨੀ।

ਉਹ ਦਿਨ ਵੀ ਆਏ ਸੀ ਫੇਰ ਮੇਰੇ, ਬਿਨਾਂ ਨਿਸ਼ਾਨੀ ਨਾ ਕੱਟਦੇ ਜਿਹੜੇ।

ਨਾ ਲੰਘਦਾ ਇਕ ਵੀ ਪਲ ਜੇ ਮੇਰੇ ਨਾ ਕੋਲ ਹੁੰਦੀ ਕੋਈ ਨਿਸ਼ਾਨੀ।

ਸੁਹਾਣੇ ਦਿਨ ਸਨ ਸੁਹਾਣੀ ਰਾਤਾਂ, ਮਜੇ ਚ ਕੱਟਦੀ ਸੀ ਜਿੰਦਗਾਣੀ।

ਕਹਾਣੀ ਵਿਚ ਮੋੜ ਆਇਆ ਐਸਾ, ਜਦੋਂ ਸੀ ਵਿਖਰੀ ਕੋਈ ਨਿਸ਼ਾਨੀ।

ਵਦੀਆਂ ਦੂਰੀਆਂ ਸੀ ਸਾਡੇ ਵਿਚ ਜੱਦ,ਸੀ ਔਖਾ ਹੋਇਆ ਬੜਾ ਹੀ ਜੀਣਾ।

ਸਹਾਰਾ ਮੈਨੂੰ ਸੀ ਉਹਦਾ ਹੀ ਫਿਰ, ਜਿਹੜੀ ਸੀ ਦਿੱਤੀ ਕੋਈ ਨਿਸ਼ਾਨੀ।

ਸੀ ਉਸ ਨੂੰ ਹੀ ਵੇਖ ਲੰਘਦੇ ਸੀ ਦਿਨ ਤੇ ਲੰਘਦੀ ਸੀ ਰਾਤ ਵੇਖ ਉਸ ਨੂੰ।

ਸਮਝ ਇਹ ਆਇਆ ਸਹਾਰਾ ਮੈਨੂੰ, ਕਿਵੇਂ ਹੈ ਬਣਦੀ ਕੋਈ ਨਿਸ਼ਾਨੀ।

ਮੈ ਮਰ ਹੀ ਜਾਂਦਾ ਬਿਨਾ ਤਾਂ ਤੇਰੇ, ਨਾ ਮਿਲਦੀ ਤੇਰੀ ਕੋਈ ਨਿਸ਼ਾਨੀ ।

ਮੈਂ ਜਾਣ ਪਾਇਆ ਹਾਂ ਕਿਉ ਜਰੂਰੀ, ਹੈ ਐਨੀ ਹੁੰਦੀ ਕੋਈ ਨਿਸ਼ਾਨੀ।

ਓਹ ਯਾਦ ਕਰਦੀ ਕੀ ਮੈਨੂੰ ਵੀ ਇੰਜ, ਜਿਵੇਂ ਮੈਂ ਕਰਦਾ ਹਾਂ ਉਸਨੂੰ ਹਰ ਦਿਨ।

ਏ ਕਾਸ਼ ਕੇ 'ਗੀਤ' ਕੋਈ ਮੈਤੋਂ, ਲੈ ਜਾਂਦੀ ਮੇਰੀ ਕੋਈ ਨਿਸ਼ਾਨੀ।

4.07pm 1 May 2025

No comments: