Followers

Thursday, 22 May 2025

3118 ਪੰਜਾਬੀ ਗ਼ਜ਼ਲ ਲੋਕ ਕਹਿੰਦੇ ਨੇ


Hindi version 3117
English version 3119
1222 1222 1222 1222

ਕਾਫ਼ੀਆ ਏ

ਰਦੀਫ਼ ਲੋਕ ਕਹਿੰਦੇ ਨੇ

ਮੁਹੱਬਤ ਹੋ ਗਈ ਉਸ ਨਾਲ ਸਬ ਏ ਲੋਕ ਕਹਿੰਦੇ ਨੇ।

ਉਹੀ ਇਹ ਗੱਲ ਸਮਝੇ ਨਾ ਜੋ ਸਾਰੇ ਲੋਕ ਕਹਿੰਦੇ ਨੇ।

ਹੋਇਆ ਕਿਸਮਤ 'ਚ ਆਪਣੀ ਤਾਂ ਬਣੋਗੇ ਵੀ ਤੁਸੀਂ ਮੇਰੇ, 

ਨਹੀਂ ਕੁਝ ਰਾਬਤਾ ਸਾਰੇ ਇਹ ਚਾਹੇ ਲੋਕ ਕਹਿੰਦੇ ਨੇ।

ਤੁਹਾਡੀ ਖੂਬਸੂਰਤ ਜਿਹੀ ਨਜ਼ਰ ਸਾਡਾ ਚੁਰਾਵੇ ਦਿਲ।

ਬੜੇ ਮਾਸੂਮ ਹੋ ਕਿਉਂ ਸਾਰੇ ਮਿਲ ਕੇ ਲੋਕ ਕਹਿੰਦੇ ਨੇ।

ਚੁਰਾ ਕੇ ਦਿਲ ਤੁਸੀਂ ਮੇਰਾ, ਰਵਾਨਾ ਹੋ ਗਏ ਕੱਦ ਦੇ।

ਪਤਾ ਨਹੀਂ ਚੋਰ ਕਿਉਂ ਮੈਨੂੰ ਇਹ ਭੈੜੇ ਲੋਕ ਕਹਿੰਦੇ ਨੇ।

ਹੈ ਤੱਕਿਆ ਦੂਰ ਤੋਂ ਹੀ ਬਸ, ਮੈਂ ਤੈਨੂੰ ਹੈ ਅਜੇ ਤੱਕ ਤਾਂ 

ਨ ਜਾਣੇ ਕਿਉਂ ਰਹੇ ਛੁਪ-ਛੁਪ ਕੇ ਮਿਲਦੇ ਲੋਕ ਕਹਿੰਦੇ ਨੇ।

ਭਰੋਸਾ ਮੇਰਾ ਕਿਸਮਤ 'ਤੇ, ਹੋਵੇਗਾ ਮੇਰਾ‌ ਤੂੰ ਇਕ ਦਿਨ।

ਨਹੀਂ ਆਪਾਂ ਕਦੇ ਵੀ ਮਿਲ ਸਕਾਂਗੇ, ਲੋਕ ਕਹਿੰਦੇ ਨੇ।

ਜਮਾਨਾ ਕਹਿੰਦਾ ਬਸ ਗਮ ਪਿਆਰ ਵਿੱਚ ਹੀ ਹੈ ਸਦਾ ਮਿਲਦਾ।

ਕਰੀ ਜਾਂਦੇ ਫਿਕਰ ਕਿੱਦਾਂ ਸਹਾਂਗੇ ਲੋਕ ਕਹਿੰਦੇ ਨੇ।

 ਮੈਂ ਪਾਗਲ ਹੋ ਕੇ ਘੁੰਮਦਾ ਰਹਿੰਦਾ ਹਾਂ ਹੁਣ ਯਾਦ ਵਿੱਚ ਤੇਰੀ।

 ਪਤਾ ਨਈ 'ਗੀਤ' ਹੁਣ ਕੀ ਕੀ ਮਚਲਦੇ ਲੋਕ ਕਹਿੰਦੇ ਨੇ।

6.23pm 22 May 2024

No comments: