Hindi version 3120
English version 3122
2122 1122 1122 22(112)
ਕਾਫ਼ੀਆ ਆਇਆ
ਰਦੀਫ਼ ਨਾ ਕਰੋ
ਵੇਖ ਦੂਰੋਂ ਇੰਜ ਸਾਨੂੰ ਤਾਂ ਸਤਾਇਆ ਨਾ ਕਰੋ।
ਹੋਰ ਸਾਨੂੰ ਇੰਜ ਦੀਵਾਨਾ ਬਣਾਇਆ ਨਾ ਕਰੋ।
ਜਾਣਦੇ ਹਾਂ ਅਸੀਂ, ਚਾਹੁੰਦੇ ਨਾ ਤੁਸੀਂ ਸਾਨੂੰ।
ਹਾ ਪਰੇਸ਼ਾਨ ਵੀ ਕਰਨ ਸਾਨੂੰ ਤਾਂ ਆਇਆ ਨਾ ਕਰੋ।
ਇਹ ਮੰਨੀਆ ਹੋ ਗਿਆ ਹੁਣ ਤੂੰ ਕਿਸੇ ਹੋਰ ਦਾ ਏ।
ਨਾਲ ਹੁਣ ਦੁਸ਼ਮਣੀ ਸਾਡੇ ਤਾਂ ਨਿਭਾਇਆ ਨਾ ਕਰੋ।
ਸਾਨੂੰ ਰੋਣਾ ਭਾ ਗਿਆ ਤੇ ਆ ਗਿਆ ਏ ਰਸ ਵੀ ਹੁਣ,
ਖ਼ਾਬ ਝੂਠੇ ਜਿਹੇ ਵਿਖਾ ਸਾਨੂੰ ਹੱਸਾਇਆ ਨ ਕਰੋ।
ਪਿਆਰ ਕਿਸਮਤ ਚ ਨਹੀਂ ਆਪਣੀ ਤਾਂ ਲੜੀਏ ਵੀ ਕਿਵੇਂ।
ਜੋ ਵੀ। ਹੈ ਠੀਕ, ਸਬਜ਼ਬਾਗ ਦਿਖਾਇਆ ਨ ਕਰੋ।
ਰਾਜ਼ ਦੱਸਿਆ ਹੈ ਤੁਹਾਨੂੰ, ਤੇ ਹੈ ਵਿਸ਼ਵਾਸ ਵੀ ਹੁਣ,
ਬਾਤ ਦੋਵਾਂ 'ਚ ਰਹੇ, ਬਾਹਰ ਸੁਣਾਇਆ ਨ ਕਰੋ।
ਮਾਂ ਤੇ ਹੈ ਕਹਿੰਦੀ ਹੀ ਰਹਿੰਦੀ, ਮੈਂ ਤੇ ਹਾਂ ਭੋਲਾ ਬਹੁਤ,
ਝੂਠ ਦਾ ਪਾ ਕੇ ਮੁਖੌਟਾ ਮੈਨੂੰ ਲੁਭਾਇਆ ਨਾ ਕਰੋ।
ਹਾਂ, ਪੂਜਾਰੀ ਹਾਂ ਮੈਂ ਸੱਚ ਦਾ, ਤੇ ਮੇਰਾ ਪਿਆਰ ਵੀ ਸੱਚ,
ਦਿਲ ਮੇਰੇ ਨੂੰ ਦੇ ਦਗਾ 'ਗੀਤ' ਰੁਲਾਇਆ ਨਾ ਕਰੋ।
8.42pm 25 May 2025
No comments:
Post a Comment