Followers

Wednesday, 28 May 2025

3124 ਗ਼ਜ਼ਲ ਫਾਇਦਾ ਕੀ



English version 3125
Hindi version 3123
212 212 212 2

ਕਾਫੀਆ ਆ

ਰਦੀਫ਼ ਫਾਇਦਾ ਕੀ


ਉਸ ਨੇ ਜੋ ਵੀ ਕਿਹਾ ਫਾਇਦਾ ਕੀ।

ਜਦ ਉਹ ਛੱਡ ਹੀ ਗਿਆ ਫਾਇਦਾ ਕੀ।


ਮਿਹਨਤਾਂ ਨਾਲ ਪਾਈ ਸੀ ਮੰਜਲ।

ਨਾਲ ਤੂੰ ਨਾ ਰਿਹਾ, ਫਾਇਦਾ ਕੀ।


ਤੋੜਿਆ ਜਿਸ ਨੇ ਮਾਸੂਮ ਦਿਲ ਹੈ,

ਨਾਲ ਉਸ ਦੇ ਲਗਾ, ਫਾਇਦਾ ਕੀ


ਰਾਹ ਵਿੱਚ ਸਾਥ ਛੱਡਿਆ ਸੀ ਉਸ ਨੇ,

ਮੁੜ ਉਹਨੂੰ ਵੇਖਣਾ, ਫਾਇਦਾ ਕੀ।


ਇਸ਼ਕ ਨਾਸੂਰ ਸਬ ਜਾਣਦੇ ਨੇ,

ਕਰਕੇ ਇਸ ਦੀ ਦਵਾ, ਫਾਇਦਾ ਕੀ।


ਹੋ ਗਿਆ ਜਦ ਸਜਾ ਦਾ ਹੈ ਐਲਾਨ,

ਹੁਣ ਤਾਂ ਖੁਦ ਨੂੰ ਬਚਾ, ਫਾਇਦਾ ਕੀ।


ਭਾਵ ਹੋਏ ਖਤਮ ਜਦ ਜਿਸਮ ਤੋਂ,

ਗਲ੍ਹ ਉਸ ਨੂੰ ਲਗਾ, ਫਾਇਦਾ ਕੀ।


ਖਾ਼ਕ ਹੋਇਆ ਏ ਜਦ 'ਗੀਤ' ਸਭ ਕੁਝ।

ਅੱਗ ਹੁਣ ਏ ਬੁਝਾ, ਫਾਇਦਾ ਕੀ।

6.48pm 28 May 2025

इस बहर पर फिल्मी गीत 

रात भर का है मेहमां अंधेरा

No comments: