Followers

Tuesday, 13 May 2025

3109 ਗ਼ਜ਼ਲ ਸੋਚੋ ਕੁਝ


 Hindi version 3108
English version 3110
2122 2122 2122 212

ਕਾਫ਼ੀਆ ਏ

ਰਦੀਫ਼ ਸੋਚੋ ਕੁਝ


ਸੱਭ ਨੂੰ ਉੱਤੇ ਵਾਲਾ ਦੇਂਦਾ ਐ ਸਹਾਰੇ ਸੋਚੋ ਕੁਝ।

ਪਾਰ ਹੋਵੇ ਹਰ ਡਗਰ ਪਰ ਪਹਿਲਾਂ ਇਸ ਤੇ ਸੋਚੋ ਕੱਝ।


ਜਾਣਦਾ ਹਾਂ ਕੁਝ ਨਹੀਂ ਓਹ ਮੈਨੂੰ ਹੋਵਣ ਦੇਵੇਗਾ।

ਉਹ ਜੋ ਸੋਚੇ ਕੋਈ ਉਸ ਦਾ ਕੀ ਵਿਗਾੜੇ ਸੋਚੋ ਕੁਝ।


ਮਿਲਦੀ ਇੱਕ ਵਾਰੀ ਇਹ ਜਿੰਦੜੀ, ਖੁੱਲ ਕੇ ਜੀ ਲੈ ਜ਼ਰਾ।

ਕੱਟ ਲਈ ਹੁਣ ਜੀਣਾ ਕਿੱਦਾਂ ਇਸ ਦੇ ਬਾਰੇ ਸੋਚੋ ਕੁਝ।


ਹੱਥ ਉੱਪਰ ਵਾਲੇ ਦਾ ਰਹਿੰਦਾ ਸਦਾ ਜਿਸਨੂੰ ਯਕੀਨ,

ਉਹ ਭਲਾ ਕਿੱਦਾਂ ਕੋਈ ਬਾਜ਼ੀ ਨੂੰ ਹਾਰੇ ਸੋਚੋ ਕੁਝ।


ਖੁਸ਼ ਰਹੋ ਤਾਂ ਆਵੇ ਖੁਸ਼ੀਆਂ ਦੀ ਵੀ ਰੁੱਤ ਜਿੰਦੜੀ ਦੇ ਵਿੱਚ,

ਸੋਚੇ ਤੇ ਹੀ ਹੁੰਦੇ ਨੇ ਜਦ ਕੰਮ ਸਾਰੇ ਸੋਚੋ ਕੁਝ।


ਫੈਸਲਾ ਜਦ ਲੈ ਲਿਆ ਮੰਜ਼ਿਲ ਤੂੰ ਆਪਣੀ ਪਾਣੀ ਹੈ।

ਤੁਰਨਾ ਕਿੱਦਾਂ ਹੈ ਸਫ਼ਰ ਵਿੱਚ ਰਾਹ ਉਸ ਤੇ ਸੋਚੋ ਕੁਝ

 

ਸੋਚਣਾ ਸਭ ਤੋਂ ਹੈ ਪਹਿਲਾਂ ਕੀ ਹੈ ਕਰਨਾ ਪਾਉਣ ਨੂੰ।

ਕਰਨੇ ਕਿੱਦਾਂ ਪਾਰ ਰੋੜੇ ਮੁਸ਼ਕਲਾਂ ਦੇ ਸੋਚੋ ਕੁਝ।


ਗੀਤ ਨੇ ਸੌਖੀ ਨੀ ਪਾਈ ਰਾਹ ਮੁਸ਼ਕਿਲ ਕੱਢੀ ਏ।

ਪਾਣ ਨੂੰ ਮੰਜ਼ਿਲ ਨੇ ਪਾਪੜ ਬੇਲ੍ਹੇ ਕਿੰਨੇ ਸੋਚੋ

 ਕੁਝ।

9.36pm 13 May 2025

No comments: