Followers

Saturday, 17 May 2025

3113 ਪੰਜਾਬੀ ਗ਼ਜ਼ਲ ਭੁਲ ਗਿਆ ਓ


 Hindi version 3111
English version 3112

21122 - 21122, 

ਕਾਫੀਆ: ਨਾ

ਰਦੀਫ਼: ਭੁਲ ਗਿਆ ਓ

ਯਾਦ ਸੀ ਕਰਨਾ, ਭੁੱਲ ਗਿਆ ਓਹ।

ਉਸ ਸੀ ਮਿਲਣਾ, ਭੁੱਲ ਗਿਆ ਓਹ।

ਮੈਨੂੰ ਤਾਂ ਹੁਣ ਉਹ ਯਾਦ ਨਾ ਆਵੇ।

ਯਾਦ 'ਚ ਆਉਣਾ, ਭੁੱਲ ਗਿਆ ਓਹ।

ਵਾਅਦਾ ਕੀਤਾ ਨਾਲ ਸੀ ਮੇਰੇ ,

ਉਹ ਵੀ ਨਿਭਾਉਣਾ, ਭੁੱਲ ਗਿਆ ਓਹ।

ਆਪਣੇ ਵਿੱਚ ਹੀ ਹੁਣ ਉਹ ਹੈ ਰਹਿੰਦਾ,

ਮਿਲਣਾ ਮਿਲਾਉਣਾ, ਭੁੱਲ ਗਿਆ ਓਹ।

ਹੋਈ ਜਦੋਂ ਦੀ ਉਸਨੂੰ ਮੁਹੱਬਤ,

ਹੱਸਣਾ ਹਸਾਉਣਾ, ਭੁੱਲ ਗਿਆ ਓਹ।

ਰਾਹ ਵੀ ਵੇਖੀ, ਦਿਲ ਵੀ ਤੜਪਿਆ,

ਮੈਨੂੰ ਵਿਖਾਉਣਾ, ਭੁੱਲ ਗਿਆ ਓਹ।

ਪਿਆਰ ਦੇ ਮੈਨੂੰ ਨਾਲ ਉਹ ਵੇਖੇ।

ਪਿਆਰ ਜਤਾਉਣਾ, ਭੁੱਲ ਗਿਆ ਓਹ।

'ਗੀਤ' ਸਭਾਂ ਲਈ ਗਾਏ ਸੀ ਉਹ ਨੇ,

ਮੇਰਾ ਹੀ ਗਾਉਣਾ, ਭੁੱਲ ਗਿਆ ਓਹ।

 7.08pm 16 May 2025

इसी बहर के फिल्मी गाने की धुन  

का फ़साना बन गया अच्छा

No comments: