English version 3373
ਨਾਲ ਜਿਨ੍ਹਾਂ ਏ ਨਾਤਾ ਤੋੜ ਦਿੱਤਾ ਹੈ।
ਮਿਲਣਾ ਉਨ੍ਹਾਂ ਦੇ ਨਾਲ ਅਸੀਂ ਵੀ ਛੋੜ ਦਿੱਤਾ ਹੈ।
ਰਾਹ ਤੇ ਜਿੱਥੇ ਉਸ ਨੇ ਛੱਡਿਆ ਮੈਨੂੰ,
ਰਾਹ ਅਸੀਂ ਵੀ ਉਥੋਂ ਆਪਣਾ ਮੋੜ ਦਿੱਤਾ ਹੈ।
ਕੌਣ ਕਰੇ ਹੁਣ ਉਨ੍ਹਾਂ ਦੀਆਂ ਗੱਲਾਂ,
ਖੁਦ ਨੂੰ ਨਵਾਂ ਹੁਣ ਮੋੜ ਦਿੱਤਾ ਹੈ।
ਤੋੜਿਆ ਜਿੰਨਾ ਉਸ ਨੇ ਮੈਨੂੰ,
ਖੁਦ ਨੂੰ ਖੁਦ ਨਾਲ ਜੋੜ ਦਿੱਤਾ ਹੈ।
ਵੇਖਿਆ ਕੱਚਾ ਘੜਾ ਜਦ ਪਿਆਰ ਦਾ,
ਸੋਚ ਸਮਝ ਕੇ ਫੋੜ ਦਿੱਤਾ ਹੈ।
‘ਗੀਤ’ ਭੁਲਾ ਕੇ ਪਿਛਲੀਆਂ ਯਾਦਾਂ,
ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ ਹੈ।
7.24pm 27 Jan 2026

1 comment:
Good…….ਚੰਗਾ ਕੀਤਾ 😘
Post a Comment