ਬਾਡੀਆ ਬਣਾਉਣ ਦੀਆਂ ਰੁੱਤਾਂ ਹੁਣ ਗਈਆਂ।
ਲਾਕਡਾਊਨ ਸੱਭ ਦੀਆਂ,ਮੱਤਾਂ ਮਾਰ ਲਈਆਂ।
ਕੀ ਕਰੀਏ ਹੁਣ ਘਰ ਰਹਿ ਕੇ
ਘਰ ਰਹਿ ਕੇ ਸਾਡੀਆਂ ਕਿਤਾਬਾਂ ਛੁੱਟ ਗਈਆਂ
ਘਰ ਰਹਿ ਕੇ ਬੇਬੇ ਦੀਆਂ ਗੱਲਾਂ ਬਹੁਤ ਸਹੀਆਂ।
ਬਾਡੀਆਂ ਬਣਾਉਣ ...........
ਬਹਿ ਕੇ ਚੁਬਾਰੇ 'ਚ ਮੋਬਾਇਲ ਪਏ ਦੇਖਦੇ ।
ਦੂਰੋਂ ਦੂਰੋਂ ਹੁਣ ਪਏ ,ਅੱਖਾਂ ਅਸੀਂ ਸੇਕਦੇ ।
ਕੀ ਕਰੀਏ ਹੁਣ ਘਰ ਬਹਿ ਕੇ ,
ਘਰ ਬਹਿਕੇ, ਸਾਰੀਆਂ ਫਰੈੰਡਾਂ ਭੁੱਲ ਗਈਆਂ।
ਘਰ ਬਹਿ ਕੇ ਬਾਪੂ ਦੀਆਂ ਗੱਲਾਂ ਬਹੁਤ ਸਹੀਆਂ ।
ਬਾਡੀਆਂ ਬਣਾਉਣ .............
ਬੁਲਟ ਦੇ ਪਿੱਛੇ ਜਦੋਂ ਬੈਠਦੀ ਰਕਾਨੇ ਸੀ।
ਗੇੜੀ ਰੂਟ ਲਾਉਂਦੇ ਕਦੇ, ਉਹ ਵੀ ਜਮਾਨੇ
ਸੀ।
ਕੀ ਕਰੀਏ ਹੁਣ ਘਰ ਬਹਿ ਕੇ
ਘਰ ਬਹਿ ਕੇ ਸਾਰੀਆਂ ਰਕਾਨਾਂ ਛੁੱਟ ਗਈਆਂ।
ਘਰ ਬਹਿ ਕੇ ਭੈਣ ਦੀਆਂ ਗੱਲਾਂ ਬਹੁਤ ਸਹੀਆਂ
ਬਾਡੀਆਂ ਬਣਾਉਣ ...........
7.08pm 29 ਮੇ 2021
2 comments:
excellent
Thanks ji
Post a Comment