Followers

Sunday, 18 June 2023

2415 ਗ਼ਜ਼ਲ Punjabi Ghazal ਹਰ ਕੋਈ ਟੌਹਰ ਮਾਰ ਫਿਰਦਾ ਏ(Har koi tohar maar phirdā hai)Everyone wanders around

 2122 1212 22

ਕਾਫੀਆ ਅਰ 

ਰਦੀਫ ਹੈ


ਉਲਝਿਆ ਅੱਜ ਸਮੇਂ ਦਾ ਚੱਕਰ ਹੈ

ਹਰ ਕੋਈ ਖੁਦ ਨੂੰ ਸਮਝੇ ਬਿਹਤਰ ਹੈ।

ਹਰ ਕੋਈ ਟੌਹਰ ਮਾਰ ਫਿਰਦਾ ਏ।

ਕੌਣ ਇੱਥੇ  ਕਿਸੇ ਤੋਂ ਕਮਤਰ ਹੈ?

ਟੁੱਟੇ ਦਿਲ ਖਿੱਲਰੇ ਇੱਥੇ ਹੋਏ ਹਨ।

ਇੱਥੇ ਹਰ ਦਿਲ ਨਿਰਾ ਹੀ ਪੱਥਰ ਹੈ।

ਪਿਆਰ ਨਫ਼ਰਤ ਚ ਕਿਸ ਬਦਲ ਦਿੱਤਾ?

ਵੇਖਿਆ ਜਾਂਦਾ ਨਾ ਇਹ ਮੰਜ਼ਰ ਹੈ।

ਲੋਕ ਕਿੱਥੇ ਗਏ ਓ ਸਾਰੇ ਹਨ?

ਜਿਸ ਮਹਿਲ ਦਾ ਖੜ੍ਹਾ ਇਹ ਖੰਡਰ ਹੈ।

ਨੀਤ ਉਸਦੀ ਨੂੰ ਕੋਈ ਜਾਣੇ ਨਾ।

ਦਿਸਦੀ ਬਾਹਰ ਤੇ ਹੋਰ ਅੰਦਰ ਹੈ।

ਪਿਆਰ ਸੀ ਬੇਹਿਸਾਬ ਜਿਸ ਦੇ ਨਾਲ।

ਹੱਥ ਚ ਉਹਦੇ ਹੀ ਅੱਜ ਤਾਂ ਖੰਜਰ ਹੈ।

5.30pm 16 June 2023


Ulajhi'ā ajj samēṁ dā cakkar hai

har kō'ī khud nū samajhē behtar hai.

Har kō'ī ṭauhar māar phirdā ē.

Kauṇ  ithē  kisē tōn kammtar hai?

Ṭutṭē dil khilarē ithē hō'ē hann.

Ithē har dil nirā hī pathar hai.

Pi'ār nafarat ch kisne badal dittā?

Vēkhi'ā jāndā nā eh manzar hai.

Lōk kithē ga'ē ō sārē hann?

Jis mahel dā khṛhā ih khaḍar hai.

Neet usadī nū kō'ī jāṇē nā.

Disadī bāhar tē hōr andar hai.

Pi'yaār sī bēhisāb jis dē nāal.

Hath ch uhadē hī ajj tān khanjar hai.

(English meaning)

confused is the cycle of time

Everyone  understand himself better.

Everyone wanders around.

Who is lesser than anyone here?

Broken hearts have been played here.

Here every heart is pure stone.

What turned love into hate?

This is a scene to be seen, isn't it?

Where have all the people gone?

The palace of which it stands is a ruin.

No one knows his policies.

Visible outside and more inside.

Love was limitless with whom.

He  has a dagger in his hand today.

No comments: