ਮਾਂ ਹੀ ਕਿਉਂ ਹਮੇਸ਼ਾ ਸਾਡੇ ਨਾਲ ਗੱਲ ਹੈ ਕਰਦੀ ?
ਮਾਂ ਹੀ ਕਿਉਂ ਹਮੇਸ਼ਾ ਸਾਨੂੰ ਹਰ ਵਾਰ ਹੈ ਝਿੜਕਦੀ ?
ਜਦੋਂ ਵੀ ਪਿਤਾ ਜੀ ਨੂੰ ਸਾਨੂੰ ਕੁਝ ਕਹਿਣਾ ਹੋਵੇ,
ਪਤਾ ਨਹੀਂ ਕਿਉਂ ਓਹ ਆਪਣੇ ਆਪ ਨਹੀਂ ਬੋਲ ਸਕਦੇ।
ਉਹ ਆਪਣੇ ਆਪ ਨੂੰ ਕਠੋਰ ਕਿਉਂ ਹਨ ਦਿਖਾਉਂਦੇ।
ਹਮੇਸ਼ਾ ਆਪਣੀਆਂ ਭਾਵਨਾਵਾਂ ਨੂੰ ਕਿਉਂ ਹਨ ਲੁਕਾਉਂਦੇ?
ਜਦੋਂ ਉਹ ਕੰਮ ਤੋਂ ਪਰਤ ਕੇ ਘਰ ਨੂੰ ਆਉਂਦੇ,
ਘਰ ਆ ਕੇ ਸਿੱਧਾ ਮਾਂ ਨਾਲ ਬਤੀਆਉਂਦੇ?
ਸਾਨੂੰ ਕੁਝ ਵੀ ਕਹਿਣ ਲਈ ਮਾਂ ਦਾ ਸਹਾਰਾ ਲੈਂਦੇ।
ਸ਼ਾਇਦ ਉਹ ਪਿਆਰ ਦਿਖਾਉਣਾ ਨਹੀਂ ਜਾਣਦੇ।
ਇਸੇ ਲਈ ਕੁਝ ਕਹਿਣ ਲਈ ਮਾਂ ਦਾ ਸਹਾਰਾ ਲੈਂਦੇ।
ਸ਼ਾਇਦ ਉਹ ਨਹੀਂ ਚਾਹੁੰਦੇ ਸਾਨੂੰ ਕੁਝ ਬੁਰਾ ਜਾਵੇ ।
ਉਹ ਸਾਡਾ ਹਮੇਸ਼ਾ ਹੀ ਭਲਾ ਚਾਹੁੰਦੇ।
ਲੋੜਾਂ ਪੂਰੀਆਂ ਕਰਨ ਲਈ ਦਿਨ ਰਾਤ ਲੱਗੇ ਰਹਿੰਦੇ।
ਉਹ ਹਰ ਵੇਲੇ ਪਰਿਵਾਰ ਦੀ ਖੁਸ਼ੀ ਚਾਹੁੰਦੇ।
ਇਸ ਲਈ ਉਹ ਆਪਣੀ ਖੁਸ਼ੀਆਂ ਨੂੰ ਮਿਟਾ ਦਿੰਦੇ।
ਅਸੀਂ ਉਨ੍ਹਾਂ ਦੀ ਮਿਹਨਤ ਨਹੀਂ ਦੇਖ ਸਕਦੇ।
ਉਨ੍ਹਾਂ ਦੇ ਪਿਆਰ ਕਰਨ ਦਾ ਤਰੀਕੇ ਵੱਖਰੇ ਹਨ।
ਉਸ ਦਾ ਸਾਰਾ ਜੀਵਨ ਸਮਰਪਿਤ ਰਹਿੰਦਾ ਹੈ।
ਉਹ ਆਪਣੇ ਘਰ ਨੂੰ ਸਵਰਗ ਬਣਾਉਣਾ ਚਾਹੁੰਦੇ ਹਨ।
ਮਾਂ ਸਾਰਾ ਦਿਨ ਆਲੇ-ਦੁਆਲੇ ਰਹਿੰਦੀ।
ਇਸ ਲਈ ਓਹ ਆਪਣਾ ਪਿਆਰ ਵੀ ਵਿਖਾ ਲੈਂਦੀ।
ਬਾਪੂ ਆਪਣਾ ਹਰ ਪਲ ਸਾਡੇ ਤੇ ਕੁਰਬਾਨ ਕਰ ਦਿੰਦੇ,
ਪਰ ਉਹ ਸਾਨੂੰ ਬਿਲਕੁਲ ਵੀ ਅਹਿਸਾਸ ਨਹੀਂ ਹੋਣ ਦਿੰਦੇ।
ਮਾਂ ਨੂੰ ਪਿਆਰ ਦਿਖਾਉਣ ਲਈ ਸਮਾਂ ਮਿਲਦਾ।
ਪਰ ਪਿਤਾ ਜੀ ਨੂੰ ਇਹ ਸਮਾਂ ਨਹੀਂ ਮਿਲਦਾ।
ਦਿਨ ਰਾਤ ਮਿਹਨਤ ਕਰਕੇ,
ਉਹ ਸਾਨੂੰ ਆਪਣਾ ਪਿਆਰ ਦਿਖਾਉਂਦੇ ਹਨ।
ਅਸੀਂ ਉਨ੍ਹਾਂ ਨੂੰ ਪਿਆਰ ਕਿਉਂ ਨਹੀਂ ਦਿਖਾਉਂਦੇ?
ਜਿੰਨਾ ਅਸੀਂ ਮਾਂ ਨੂੰ ਦਿਖਾਉਂਦੇ ਹਾਂ।
ਜਜ਼ਬਾਤਾਂ ਦੇ ਸਮੁੰਦਰ ਨੂੰ ਡੋਲ੍ਹ ਦਿਓ.
ਜਦੋਂ ਵੀ ਉਨ੍ਹਾਂ ਨੂੰ ਆਪਣੇ ਕੋਲ ਵੇਖੋ।
ਉਹ ਵੀ ਸਾਡੀਆਂ ਭਾਵਨਾਵਾਂ ਨੂੰ ਵੀ ਜਾਣ ਜਾਵੇ।
ਕਿ ਅਸੀਂ ਉਨ੍ਹਾਂ ਨੂੰ ਵੀ ਓਨਾ ਹੀ ਪਿਆਰ ਕਰਦੇ ਹਾਂ।
ਤਾਂ ਜੋ ਉਹ ਮਹਿਸੂਸ ਕਰ ਪਾਉਣ ਸਾਡੇ ਪਿਆਰ ਦਾ ਅਹਿਸਾਸ
ਸ਼ਾਇਦ ਉਨ੍ਹਾਂ ਦੀ ਵੀ ਪੂਰੀ ਹੋ ਜਾਵੇ ਆਸ।
11.29pm 21June 2023
No comments:
Post a Comment