Followers

Monday, 7 October 2024

2892 ਮਜ਼ਾ ਆਉਂਦਾ

Hindi version 2886

English version 2891

ਤੈਨੂੰ ਨਾਲ ਮੇਰੇ ਲੜਨ ਦਾ ਮਜ਼ਾ ਆਉਂਦਾ।

ਕਿੱਥੇ ਮੈਨੂੰ ਲੜਕੇ ਇਹ ਮਜ਼ਾ ਆਉਂਦਾ।

ਦੂਰ ਤੈਥੋਂ ਰਹਿ ਕੇ ਹੀ ਮੈਂ ਜਾਣਿਆ। 

ਨਾਲ ਤੇਰੇ ਰਹਿ ਕੇ ਹੀ ਮਜ਼ਾ ਆਉਂਦਾ। 

ਕਿੱਥੇ ਕੱਲਿਆਂ ਕੁਝ ਕੀਤੇ ਮਜ਼ਾ ਆਉਂਦਾ। 

ਤੇਰੇ ਨਾਲ ਕਰਕੇ ਹੀ ਮਜ਼ਾ ਆਉਂਦਾ। 

ਕੋਈ ਨਹੀਂ ਸੁਣਦਾ ਮੇਰੀ ਗੱਲ, ਤੂੰ ਸੁਣਦਾ ਹੈ।

 ਨਾਲ ਤੇਰੇ ਕਰਕੇ ਹੀ ਮਜ਼ਾ ਆਉਂਦਾ।

ਤੇਰੀਆਂ ਗੱਲਾਂ ਜਿਵੇਂ ਖਿੜਦੇ ਫੁੱਲ। 

ਗੱਲਾਂ ਤੇਰੀਆਂ ਸੁਣ ਕੇ ਹੀ ਮਜ਼ਾ ਆਉਂਦਾ। 

ਜਿਹੜਾ ਰਾਹ ਚੁਣ ਲੈਂਦੀ ਤਕਦੀਰ। 

ਨਾਲ ਤੇਰੇ ਚਲ ਕੇ ਹੀ ਮਜ਼ਾ ਆਉਂਦਾ।

ਅਦਾਵਾਂ ਤੇਰੀਆਂ ਨੇ ਸ਼ੋਖ ਜਿਹੀਆਂ।

ਇਹਨਾਂ ਨੂੰ ਵੇਖ 'ਗੀਤ' ਨੂੰ ਹੈ ਮਜ਼ਾ ਆਉਂਦਾ।

4.59pm 7 Oct 2024

No comments: