Followers

Saturday, 26 October 2024

2911 ਰਾਮ ਭਜਨ (Punjabi poetry)

Hindi version 2366

English version 2854

ਰਾਮ ਰਾਮ ਬੋਲ, ਪ੍ਰਭੂ ਸੁਣ ਲੈਣਗੇ, ਸੁਣ ਲੈਣਗੇ, ਪ੍ਰਭੂ ਸੁਣ ਲੈਣਗੇ।

ਭਾਗ ਮੇਰੇ ਉਹ ਖੋਲ ਦੇਣਗੇ, ਖੋਲ ਦੇਣਗੇ, ਪ੍ਰਭੂ ਖੋਲ ਦੇਣਗੇ।

ਕੀ ਭਗਤੀ ਮੇਰੀ ਘੱਟ ਰਹੀ।

ਜੇਹੜੀ ਖਬਰ ਤੈਨੂੰ ਨਾ ਲਗ ਰਹੀ।

ਰਾਮ ਰਾਮ ਬੋਲ.....

ਰਾਮ ਰਾਮ ਜਪਦੇ, ਸੁੱਕ ਗਏ ਮੇਰੇ ਪ੍ਰਾਣ।

ਤੁਸੀਂ ਦੱਸੋ, ਕਦੋਂ ਦਰਸ਼ਨਵੋਗੇ ਰਾਮ।

ਨਾਦਾਨ ਮੈਂ, ਅਣਜਾਣ ਮੈਂ।

ਪਰੈਸ਼ਾਨ ਮੈਂ, ਪਸ਼ੇਮਾਨ ਮੈਂ।

ਰਹਿੰਦਾ ਜਪਦਾ ਨਾਂ ਤੇਰਾ, ਸਵੇਰ ਤੇ ਕੀ ਸ਼ਾਮ।

ਰਾਮ ਰਾਮ ਬੋਲ, ਪ੍ਰਭੂ ਸੁਣ ਲੈਣਗੇ, ਸੁਣ ਲੈਣਗੇ ਪ੍ਰਭੂ ਸੁਣ ਲੈਣਗੇ।

ਭਾਗ ਤੇਰੇ ਉਹ ਖੋਲ ਦੇਣਗੇ, ਖੋਲ ਦੇਣਗੇ ਪ੍ਰਭੂ ਖੋਲ ਦੇਣਗੇ।

ਕਾਜ ਸੰਵਾਰੇ ਸਬਦੇ ਤੂੰ ਹੀ ਰਾਮ।

ਮੇਰੇ ਵਲ ਵੀ ਕਰ ਲੋ ਹੁਣ ਕੁਝ ਧਿਆਨ।

ਬੇਤਾਬ ਹਾਂ, ਬੇਜ਼ਾਰ ਹਾਂ।

ਬੇਹਾਲ ਹਾਂ, ਬੇਕਾਰ ਹਾਂ।

ਦਰਸ ਤੇਰੇ ਨੂੰ ਤਰਸਦੀ, ਮੇਰੇ ਭਵੰਰ 'ਚ ਅਟਕੇ ਪ੍ਰਾਣ।

ਰਾਮ ਰਾਮ ਬੋਲ, ਪ੍ਰਭੂ ਸੁਣ ਲੈਣਗੇ, ਸੁਣ ਲੈਣਗੇ, ਪ੍ਰਭੂ ਸੁਣ ਲੈਣਗੇ।

ਭਾਗ ਮੇਰੇ ਉਹ ਖੋਲ ਦੇਣਗੇ, ਖੋਲ ਦੇਣਗੇ ਪ੍ਰਭੂ ਖੋਲ ਦੇਣਗੇ।

ਰਾਮ ਰਾਮ ਜਪਦੇ ਲੰਘ ਗਏ ਸਾਲਾਂ ਸਾਲ।

ਆ ਕੇ ਵੇਖ ਲੈ ਤੇਰੇ ਬਿਨਾ ਮੇਰਾ ਹਾਲ।

ਨ ਦੇਰ ਕਰ, ਨ ਫੇਰ ਕਰ।

ਆ ਜਾ ਇੱਥੇ, ਨਾ ਜਾ ਕਿਤੇ।

ਆਸ ਲਗਾਏ ਬੈਠੀ ਹਾਂ, ਮੇਰੇ ਤੜਪ ਰਹੇ ਨੇ ਪ੍ਰਾਣ।

ਰਾਮ ਰਾਮ ਬੋਲ, ਪ੍ਰਭੂ ਸੁਣ ਲੈਣਗੇ, ਸੁਣ ਲੈਣਗੇ ਪ੍ਰਭੂ ਸੁਣ ਲੈਣਗੇ।

ਭਾਗ ਮੇਰੇ ਉਹ ਖੋਲ ਦੇਣਗੇ, ਖੋਲ ਦੇਣਗੇ ਪ੍ਰਭੂ ਖੋਲ ਦੇਣਗੇ।

ਕੀ ਭਗਤੀ ਮੇਰੀ ਘੱਟ ਰਹੀ।

ਜੋ ਖਬਰ ਤੈਨੂੰ ਨਾ ਲਗ ਰਹੀ।

ਰਾਮ ਰਾਮ ਬੋਲ, ਪ੍ਰਭੂ ਸੁਣ ਲੈਣਗੇ, ਸੁਣ ਲੈਣਗੇ ਪ੍ਰਭੂ ਸੁਣ ਲੈਣਗੇ।

ਭਾਗ ਮੇਰੇ ਉਹ ਖੋਲ ਦੇਣਗੇ, ਖੋਲ ਦੇਣਗੇ ਪ੍ਰਭੂ

 ਖੋਲ ਦੇਣਗੇ।

4.07pm 26 Oct 2026

No comments: