ਫਿਰਦਾ ਮੈਂ ਤਾਂ ਦਰ-ਬ-ਦਰ, ਦਿਲ ਨੂੰ ਫੜ ਕੇ ਰਾਤਾਂ ਵਿੱਚ,
ਸਮਝ ਕੁਝ ਵੀ ਆਇਆ ਨਾ ਮੈਂ, ਫਸ ਗਿਆ ਸੀ ਬਾਤਾਂ ਵਿੱਚ।
ਦੁਨੀਆ ਚਾਹੁਂਦੀ ਪਿਆਰ ਕਰੀਏ, ਦਿਲ ਚ ਰੱਖ ਕੇ ਅਕਲ ਨੂੰ,
ਪਿਆਰ ਕਰੀਏ ਸੋਚ ਕੇ ਹੁਣ, ਆਪਣੀ ਆਪਣੀ ਜਾਤਾਂ ਵਿੱਚ।
ਅਸੀਂ ਸਿੱਧੇ ਸਾਧੇ ਸਨ, ਤਾਂ ਹੀ ਆ ਗਏ ਬਾਤਾਂ ਵਿੱਚ,
ਦੱਸੋ ਕਿੰਜ ਹੁਣ ਬਾਹਰ ਆਈਏ, ਫਸ ਗਏ ਹਾਲਾਤਾਂ ਵਿੱਚ।
ਦਿਨ ਲੰਘ ਜਾਂਦਾ ਕਿਸੇ ਤਰ੍ਹਾਂ, ਤੁਰਦੇ ਫਿਰਦੇ ਰਾਹਾਂ ਤੇ,
ਤੁਸੀਂ ਜਾਣਦੇ ਕੁਝ ਨਹੀਂ ਹੋ, ਹੁੰਦਾ ਕੀ ਹੈ ਰਾਤਾਂ ਵਿੱਚ।
ਰਿਸ਼ਤਾ ਜੋੜਨ ਪਿਆਰ ਦਾ, ਪਿਆਰ ਕਰਨ ਵਾਲੇ ਤਾਂ,
ਉਲਝੀ ਬੈਠੀ ਪਰ ਇਹ ਦੁਨੀਆ, ਖੂਨ ਦੇ ਰਿਸ਼ਤੇ ਨਾਤਾਂ ਵਿੱਚ।
ਅਸੀਂ ਕਿੱਥੇ ਜਾਣਦੇ ਸੀ, ਪਿਆਰ ਇੰਨਾ ਮਹਿੰਗਾ ਹੈ,
ਦਿਲ ਮਿਲਿਆ ਟੁੱਟਾ ਸਾਨੂੰ, ਪਿਆਰ ਦੀਆਂ ਸੌਗਾਤਾਂ ਵਿੱਚ।
ਗਮ ਖਜ਼ਾਨਾ ਜੋੜਿਆ ਤੂੰ, ਪਿਆਰ ਦੇ ਇਸ ਖੇਡ ਵਿੱਚ,
'ਗੀਤ' ਦੁਨੀਆ ਭਰ ਰਹੀ ਹੈ, ਪੈਸੇ ਆਪਣੇ ਖਾਤਾਂ ਵਿੱਚ।
4.16pm 25 Oct 2025
No comments:
Post a Comment