1222 1222 1222 1222
ਓਹ ਨਖਰੇਬਾਜ਼ ਤੇਰੀ ਹਰ ਅਦਾ ਹੀ ਜਾਨ ਲੈਂਦੀ ਏ।
ਹਸੀ ਓਹ ਲਾਪਤਾ ਤੇਰੀ ਤਾਂ ਸਾਡੀ ਜਾਨ ਲੈਂਦੀ ਏ।
ਬਣਾਉਣਾ ਚਾਹੁੰਦਾ ਸੀ ਇਕ ਕਹਾਣੀ ਸਾਡੀ ਕੋਈ ਮੈਂ ,
ਕਹਾਣੀ ਪਰ ਜੁਦਾ ਤੇਰੀ ਤਾਂ ਸਾਡੀ ਜਾਨ ਲੈਂਦੀ ਏ।
ਦੁਆਵਾਂ ਕੀਤੀਆਂ ਮੈਂ ਸੀ, ਕਿ ਮੇਰੇ ਕੋਲ ਤੂੰ ਆਵੇ,
ਮਗਰ ਹਰ ਬਦਦੁਆ ਦਿੱਤੀ ਤਾਂ ਸਾਡੀ ਜਾਨ ਲੈਂਦੀ ਏ।
ਜੋ ਲੋਕਾਂ ਕੋਲੋਂ ਤੇਰੇ ਬਾਰੇ ਕੁਝ ਸੁਣਦਾ ਹਾਂ ਮੈਂ ਉਲਟਾ,
ਮੈਂ ਦੱਸਾਂ ਗੱਲ ਇਹੋ ਜਿਹੀ ਬੋਲੇ ਸੰਸਾਰ ਤਾਂ ਸਾਡੀ ਜਾਨ ਲੈਂਦੀ ਏ।
ਸੰਭਾਲੇ ਸੀ ਤੇਰੇ ਮੈਂ ਘਰ ਬੜੀ ਹੀ ਸਾਵਧਾਨੀ ਨਾਲ,
ਮਗਰ ਚਿੱਠੀ ਗੁਆਚੀ ਇਕ ਤੇਰੀ ਤਾਂ ਜਾਨ ਲੈਦੀ ਏ।
ਮਿਲੀ ਸੀ ਅੱਖਾਂ ਨਾਲੋਂ ਤੂੰ, ਸੋਚਾਂ ਵਿੱਚ ਰਹਿੰਦਾ ਹਾਂ,
ਉਹ ਅੱਖਾਂ ਦੀ ਖ਼ਤਾ ਤੇਰੀ ਸਾਡੀ ਜਾਨ ਲੈ ਲੈਂਦੀ ਏ।
ਮਿਲੀ ਸੀ ਜਦ ਨਜ਼ਰ, ਮੈਂ ਸੋਚਦਾ ਹਾਂ ਉਸ ਸਮਾਂ ਬਾਰੇ,
ਓਹ ਅੱਖਾਂ ਦਾ ਖ਼ਦਾ ਤੇਰੀ ਤਾਂ ਸਾਡੀ ਜਾਨ ਲੈਂਦੀ ਏ।
ਮਿਲੇ ਜਦ “ਗੀਤ” ਨੂੰ ਸੀ ਤਦ, ਹੋਏ ਮ ਬੇਹਾਲ ਸੀ ਆਪਾਂ,
ਸੀ ਦਿੱਤੀ ਜਦੋਂ ਸਜ਼ਾ ਸੀ ਤੂੰ ਉਹ ਸਾਡੀ ਜਾਨ ਲੈਂਦੀ ਏ।
6.09pm 30 Oct 2024
No comments:
Post a Comment