Followers

Friday, 11 October 2024

2896 ਖ਼ਵਾਬ ਵਿਖਾ ਕੇ ਚਲਾ ਗਿਆ (Punjabi poetry )

Hindi version 2895

English version 2897

ਦਿਲ ਵਿੱਚ ਉਹ ਮੇਰੇ ਅੱਗ ਲਗਾ ਕੇ ਚਲਾ ਗਿਆ।

ਮੈਨੂੰ ਓਹ ਝੂਠੇ ਖ਼ਵਾਬ ਵਿਖਾ ਕੇ ਚਲਾ ਗਿਆ।


ਮੈਂ ਸੋਚਦਾ ਰਿਹਾ ਹੈ ਉਸਨੂੰ ਪਿਆਰ ਮੈਨੂੰ ਪਰ,

ਉਹ ਹੱਥ ਦੂਰ ਤੌਂ ਹੀ ਹਿਲਾ ਕੇ ਚਲਾ ਗਿਆ।


ਸੀ ਬੇਵਫਾਈ ਜਿਸਦੀ ਤਾਂ ਰਗ ਰਗ ਦੇ ਵਿੱਚ ਵਸੀ।

ਉਹ ਪਾਠ ਇਸ਼ਕ ਦਾ ਸੀ ਪੜ੍ਹਾ ਕੇ ਚਲਾ ਗਿਆ।


ਆਇਆ ਨਹੀਂ ਸੀ ਜਿਸਨੂੰ ਕਦੇ ਪਿਆਰ ਦਾ ਸਬਕ।

ਉਹ ਪਿਆਰ ਦਾ ਸਬਕ ਸੀ ਸਿਖਾ ਕੇ ਚਲਾ ਗਿਆ।


ਕਰਦੇ ਰਹੇ ਸੀ ਜਿਸਦੀ ਅਸੀਂ ਸੇਵਾ ਉਮਰ ਭਰ।

ਐਹਸਾਨ ਸਾਨੂੰ ਉਹੀ ਜਤਾ ਕੇ ਚਲਾ ਗਿਆ।


ਦੇਵੇਗਾ ਸਾਥ ਮੇਰਾ ਨਾਲ ਜੋ ਹੈ ਚਲ ਰਿਹਾ।

ਪਰ ਬੇਵਕੂਫ ਮੈਨੂੰ ਬਣਾ ਕੇ ਚਲਾ ਗਿਆ।


ਹਮਰਾਜ਼ 'ਗੀਤ' ਨੇ ਸੀ ਬਣਾਇਆ ਸੀ ਜਿਸਨੂੰ,

ਉਹ ਰਾਜ਼ ਸਾਰੇ ਖੋਲ, ਫੈਲਾ ਕੇ ਚਲਾ ਗਿਆ।


3.34pm 11Oct 2024


No comments: